ਨਵੀਂ ਦਿੱਲੀ - ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਵਾਰ ਫਿਰ ਦਿੱਲੀ 'ਚ 100 ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਦਿੱਲੀ ਸਿਹਤ ਵਿਭਾਗ ਨੇ ਇੱਕ ਦਿਨ 'ਚ 3726 ਨਵੇਂ ਪੀੜਤ ਮਰੀਜ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਨਾਲ ਹੀ 108 ਲੋਕਾਂ ਦੀ ਇਨਫੈਕਸ਼ਨ ਦੇ ਚੱਲਦੇ ਮੌਤ ਹੋਈ ਹੈ। ਇਸ ਦੌਰਾਨ 5824 ਮਰੀਜ਼ਾਂ ਨੂੰ ਡਿਸਚਾਰਜ ਵੀ ਕੀਤਾ ਗਿਆ।
ਵਿਭਾਗ ਦੇ ਅਨੁਸਾਰ ਪਿਛਲੇ ਇੱਕ ਦਿਨ 'ਚ 50,670 ਸੈਂਪਲ ਦੀ ਜਾਂਚ 'ਚ 7.35 ਫੀਸਦੀ ਕੋਰੋਨਾ ਪੀੜਤ ਮਿਲੇ ਹਨ। ਪਿਛਲੇ 10 ਦਿਨ 'ਚ ਦਿੱਲੀ 'ਚ ਕੋਰੋਨਾ ਵਾਇਰਸ ਦੀ ਮੌਤ ਦਰ 1.91 ਫੀਸਦੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ 'ਚ ਕੁਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਕੇ 5,70,374 ਹੋ ਚੁੱਕੀ ਹੈ ਜਿਨ੍ਹਾਂ 'ਚੋਂ 5,28,315 ਮਰੀਜ਼ ਠੀਕ ਹੋ ਚੁੱਕੇ ਹਨ। ਜਦੋਂ ਕਿ 9174 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਦਿੱਲੀ 'ਚ ਹੁਣ ਤੱਕ 9.07 ਫੀਸਦੀ ਇਨਫੈਕਸ਼ਨ ਦਰ ਹੈ। ਫਿਲਹਾਲ 32,885 ਸਰਗਰਮ ਮਰੀਜ਼ ਹਨ ਜਿਨ੍ਹਾਂ 'ਚੋਂ 20,456 ਮਰੀਜ਼ ਆਪਣੇ-ਆਪਣੇ ਘਰਾਂ 'ਚ ਹੋਮ ਆਇਸੋਲੇਸ਼ਨ 'ਚ ਹਨ। ਦਿੱਲੀ 'ਚ ਹੁਣ ਤੱਕ 62.88 ਲੱਖ ਤੋਂ ਵੀ ਜ਼ਿਆਦਾ ਸੈਂਪਲ ਦੀ ਜਾਂਚ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅਨੁਸਾਰ ਹਰ ਦਿਨ ਕੋਰੋਨਾ ਪੀੜਤ ਮਰੀਜ਼ ਮਿਲਣ ਦੀ ਵਜ੍ਹਾ ਨਾਲ ਦਿੱਲੀ 'ਚ ਕੰਟੇਨਮੈਂਟ ਜ਼ੋਨ ਦੀ ਗਿਣਤੀ ਵੀ ਵੱਧਕੇ 5552 ਹੋ ਚੁੱਕੀ ਹੈ। ਰਾਜਧਾਨੀ 'ਚ ਅਜੇ 10 ਹਜ਼ਾਰ ਬਿਸਤਰੇ ਵੱਡੇ ਹਸਪਤਾਲਾਂ 'ਚ ਖਾਲੀ ਹਨ। ਜਦੋਂ ਕਿ 7306 ਬਿਸਤਰੇ ਕੋਵਿਡ ਕੇਅਰ ਸੈਂਟਰ 'ਚ ਖਾਲੀ ਪਏ ਹਨ।
ਦਿੱਲੀ 'ਚ ਇੱਕ ਦਿਨ ਪਹਿਲਾਂ ਹੀ 68 ਲੋਕਾਂ ਦੀ ਮੌਤ ਹੋਈ ਸੀ ਜੋ ਕਿ 7 ਨਵੰਬਰ ਤੋਂ ਬਾਅਦ ਸਭ ਤੋਂ ਘੱਟ ਗਿਣਤੀ ਸੀ ਪਰ 24 ਘੰਟੇ ਗੁਜਰਨ ਤੋਂ ਬਾਅਦ ਇੱਕ ਵਾਰ ਫਿਰ ਦਿੱਲੀ 'ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 100 ਤੋਂ ਜ਼ਿਆਦਾ ਦੇਖਣ ਨੂੰ ਮਿਲੀ ਹੈ।
ਮੁਸਲਮਾਨ ਪਰਿਵਾਰ 'ਤੇ ਹਿੰਦੂ ਕੁੜੀ ਦਾ ਦੋਸ਼, ਉਰਦੂ ਸਿੱਖਣ ਲਈ ਬਣਾਇਆ ਜਾ ਰਿਹੈ ਦਬਾਅ
NEXT STORY