ਨਵੀਂ ਦਿੱਲੀ- ਵੱਧਦਾ ਪ੍ਰਦੂਸ਼ਣ ਸਾਡੇ ਸਿਹਤ ਲਈ ਹਾਨੀਕਾਰਕ ਹੈ। ਮੋਟਰ-ਗੱਡੀਆਂ ਦੀ ਵੱਧਦੀ ਗਿਣਤੀ ਕਾਰਨ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ, ਜਿਸ ਦਾ ਅਸਰ ਮਨੁੱਖੀ ਸਿਹਤ 'ਤੇ ਸੁਭਾਵਿਕ ਤੌਰ 'ਤੇ ਪੈਂਦਾ ਹੈ। ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਤਹਿਤ ਵਿੱਤੀ ਸਾਲ 2024-25 ਵਿਚ ਦਿੱਲੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈ। ਦਰਅਸਲ ਸੈਂਟਰ ਫ਼ਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਨੇ ਇਹ ਵਿਸ਼ਲੇਸ਼ਣ ਜਾਰੀ ਕੀਤਾ ਹੈ।
ਪਿਛਲੇ ਸਾਲ ਪ੍ਰਕਾਸ਼ਿਤ ਲੈਂਸੇਟ ਪਲੈਨੇਟਰੀ ਹੈਲਥ ਅਧਿਐਨ ਮੁਤਾਬਕ 2009 ਤੋਂ 2019 ਤੱਕ ਭਾਰਤ ਵਿਚ ਹਰ ਸਾਲ ਲੱਗਭਗ 1.5 ਮਿਲੀਅਨ ਮੌਤਾਂ ਸੰਭਾਵਿਤ ਰੂਪ ਨਾਲ PM2.5 ਪ੍ਰਦੂਸ਼ਣ ਦੇ ਲੰਬੇ ਸਮੇਂ ਤੱਕ ਸੰਪਰਕ ਨਾਲ ਜੁੜੀਆਂ ਸਨ। PM2.5 ਦਾ ਮਤਲਬ ਹੈ 2.5 ਮਾਈਕ੍ਰੋਨ ਤੋਂ ਛੋਟੇ ਹਵਾ ਪ੍ਰਦੂਸ਼ਣ ਕਣ ਹਨ, ਜੋ ਕਿ ਫੇਫੜਿਆਂ ਅਤੇ ਖੂਨ ਦੇ ਪ੍ਰਵਾਹ 'ਚ ਪ੍ਰਵੇਸ਼ ਕਰ ਸਕਦੇ ਹਨ। ਜਿਸ ਨਾਲ ਸਾਹ ਲੈਣ ਵਿਚ ਸਮੱਸਿਆ, ਦਿਲ ਦੇ ਰੋਗ ਅਤੇ ਇੱਥੋਂ ਤੱਕ ਕਿ ਕੈਂਸਰ ਵੀ ਹੋ ਸਕਦਾ ਹੈ। ਇਸ ਦਾ ਮੁੱਖ ਕਾਰਨ ਵਾਹਨਾਂ ਦਾ ਧੂੰਆਂ, ਉਦਯੋਗਿਕ ਉਤਸਰਜਨ ਅਤੇ ਫ਼ਸਲਾਂ ਦੀ ਰਹਿੰਦ-ਖੂਹਦ ਨੂੰ ਸਾੜਨਾ ਸ਼ਾਮਲ ਹੈ।
ਦੱਸਿਆ ਗਿਆ ਹੈ ਕਿ ਸਾਲ 2017-18 ਦੇ ਮੁਕਾਬਲੇ ਖੂਨ ਦਾ PM ਦਾ ਪੱਧਰ 23 ਸ਼ਹਿਰਾਂ ਵਿਚ ਵਧਿਆ। ਉੱਥੇ ਹੀ 77 ਸ਼ਹਿਰਾਂ ਵਿਚ ਇਸ ਵਿਚ ਸੁਧਾਰ ਵੀ ਵੇਖਣ ਨੂੰ ਮਿਲਿਆ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੇ ਐਨਾਲਿਸਟ ਮਨੋਜ ਕੁਮਾਰ ਨੇ ਦੱਸਿਆ ਕਿ ਕੁਝ ਸ਼ਹਿਰਾਂ ਵਿਚ PM 10 ਦੇ ਪੱਧਰ ਵਿਚ ਕਾਫੀ ਕਮੀ ਆਈ ਹੈ। ਇਸ ਦੇ ਬਾਵਜੂਦ ਕਈ ਸ਼ਹਿਰ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦੇ ਟੀਚੇ ਤੋਂ ਪਿੱਛੇ ਚੱਲ ਰਹੇ ਹਨ।
ਔਰਤਾਂ ਨੂੰ ਇਕੱਲੇ ਛੱਡ ਦਿਓ, ਉਨ੍ਹਾਂ ਪ੍ਰਤੀ ਸੋਚ ਬਦਲੋ : ਸੁਪਰੀਮ ਕੋਰਟ
NEXT STORY