ਨਵੀਂ ਦਿੱਲੀ - ਕ੍ਰਿਸਮਸ ਦੇ ਤਿਉਹਾਰ 'ਤੇ ਇਸ ਵਾਰ ਦਿੱਲੀ ਦਾ ਸਭ ਤੋਂ ਵੱਡਾ ਚਰਚ ਪਹਿਲੀ ਵਾਰ ਬੰਦ ਰਹੇਗਾ। ਜੀ ਹਾਂ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਰਾਜਧਾਨੀ ਦੇ ਦੋਨੇਂ ਮਸ਼ਹੂਰ ਚਰਚ ਬੰਦ ਰਹਿਣਗੇ। ਹਾਲਾਂਕਿ, ਚਰਚ ਦੀ ਸਜਾਵਟ ਹਰ ਸਾਲ ਦੀ ਤਰ੍ਹਾਂ ਹੀ ਕੀਤੀ ਗਈ ਹੈ ਪਰ ਇਸ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਚਰਚ ਦੇ ਅਹੁਦਾ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਮੌਕੇ ਹਰ ਸਾਲ ਦੋ ਲੱਖ ਤੋਂ ਜ਼ਿਆਦਾ ਸ਼ਰਧਾਲੂ ਆਉਂਦੇ ਸਨ ਪਰ ਇਸ ਵਾਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਸੈਕਰੇਡ ਹਾਰਟ ਕੈਥੇਡਰਲ ਚਰਚ ਦੇ ਪਾਦਰੀ ਲਾਰੈਂਸ ਮੁਤਾਬਕ, ਕੋਰੋਨਾ ਵਾਇਰਸ ਇਨਫੈਕਸ਼ਨ ਦੇ ਚੱਲਦੇ ਪਹਿਲੀ ਵਾਰ ਚਰਚ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਚਾਰ ਸਾਲਾ ਬੱਚੀ ਨਾਲ ਬਲਾਤਕਾਰ, ਪਰਿਵਾਰ ਨੇ ਦੋਸ਼ੀ ਦਾ ਕੁੱਟ-ਕੁੱਟ ਕੀਤਾ ਕਤਲ
ਐਂਟਰੀ 'ਤੇ ਰਹੇਗੀ ਪਾਬੰਦੀ
ਕੋਰੋਨਾ ਵਾਇਰਸ ਇਨਫੈਕਸ਼ਨ ਦੇ ਚੱਲਦੇ ਸ਼ਰਧਾਲੂਆਂ ਦੇ ਆਉਣ 'ਤੇ ਪਾਬੰਦੀ ਰਹੇਗੀ। ਸਿਰਫ ਚਰਚ ਦੇ ਮੈਂਬਰ ਅਰਦਾਸ ਅਤੇ ਪੂਜਾ ਕਰ ਸਕਣਗੇ, ਜਿਸ ਦੇ ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ।
ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
ਹੋਣਗੇ ਇਹ ਨਿਯਮ
ਇਸ ਤੋਂ ਇਲਾਵਾ ਚਰਚ ਵਿੱਚ ਬੈਂਚ 'ਤੇ ਵੱਖ-ਵੱਖ ਬੈਠਣ ਲਈ ਨਿਸ਼ਾਨ ਬਣਾਏ ਗਏ ਹਨ। ਬਿਨਾਂ ਮਾਸਕ ਵਾਲੇ ਕਿਸੇ ਵੀ ਮੈਂਬਰ ਨੂੰ ਐਂਟਰੀ ਨਹੀਂ ਦਿੱਤੀ ਜਾਵੇਗੀ। ਨਾਲ ਹੀ ਸ਼ਰਧਾਲੂਆਂ ਲਈ ਗੇਟ 'ਤੇ ਇੱਕ ਬਾਕਸ ਰੱਖਿਆ ਗਿਆ ਹੈ, ਪੱਤਰ ਵਿੱਚ ਲੋਕ ਆਪਣੀ ਅਰਦਾਸ ਲਿਖ ਕੇ ਉਸ ਵਿੱਚ ਪਾ ਸਕਦੇ ਹਨ।
ਵੀ.ਵੀ.ਆਈ.ਪੀ. ਨੂੰ ਸੱਦਾ ਨਹੀਂ
ਉਥੇ ਹੀ ਇਸ ਵਾਰ ਕਿਸੇ ਵੀ ਵੀ.ਵੀ.ਆਈ.ਪੀ. ਨੂੰ ਸੱਦਾ ਨਹੀਂ ਭੇਜਿਆ ਗਿਆ ਹੈ। ਐਂਟਰੀ ਗੇਟ 'ਤੇ ਭੀੜ ਨੂੰ ਕਾਬੂ ਕਰਨ ਲਈ ਦਿੱਲੀ ਪੁਲਸ ਤੋਂ ਮਦਦ ਮੰਗੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਚਾਰ ਸਾਲਾ ਬੱਚੀ ਨਾਲ ਬਲਾਤਕਾਰ, ਪਰਿਵਾਰ ਨੇ ਦੋਸ਼ੀ ਦਾ ਕੁੱਟ-ਕੁੱਟ ਕੀਤਾ ਕਤਲ
NEXT STORY