ਨਵੀਂ ਦਿੱਲੀ— ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਸੰਸਦ 'ਚ ਦੱਸਿਆ ਕਿ ਦਿੱਲੀ 'ਚ ਅਪਰਾਧਕ ਮਾਮਲੇ ਦਰਜ ਕਰਵਾਉਣ ਲਈ ਆਨਲਾਈਨ ਐੱਫ.ਆਈ.ਆਰ. ਸਮੇਤ ਹੋਰ ਉਪਾਵਾਂ ਕਾਰਨ ਦਰਜ ਕੀਤੇ ਗਏ ਮਾਮਲਿਆਂ 'ਚ ਵਾਧਾ ਹੋਇਆ ਹੈ ਪਰ ਰਾਸ਼ਟਰੀ ਰਾਜਧਾਨੀ 'ਚ ਔਰਤਾਂ ਨਾਲ ਛੇੜਛਾੜ ਵਰਗੇ ਅਪਰਾਧਕ ਮਾਮਲਿਆਂ 'ਚ ਕਮੀ ਆਈ ਹੈ। ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਪ੍ਰਸ਼ਨਕਾਲ ਦੌਰਾਨ ਦੱਸਿਆ ਕਿ ਦਿੱਲੀ ਪੁਲਸ ਨੇ ਅਪਰਾਧਕ ਮਾਮਲਿਆਂ ਨੂੰ ਦਰਜ ਕਰਵਾਉਣ ਦੀਆਂ ਅਸਹੂਲਤਾਵਾਂ 'ਚ ਲਗਾਤਾਰ ਵਾਧਾ ਕਰਦੇ ਹੋਏ ਮਾਮਲੇ ਦਰਜ ਹੋਣ ਦੀ ਦਰ ਨੂੰ ਵਧਾਇਆ ਹੈ।
ਦਿੱਲੀ 'ਚ ਦਰਜ ਅਪਰਾਧਕ ਮਾਮਲਿਆਂ ਦੇ ਅੰਕੜਿਆਂ ਦੇ ਆਧਾਰ 'ਤੇ ਰੈੱਡੀ ਨੇ ਦੱਸਿਆ ਕਿ ਇਸ ਸਾਲ 15 ਸਤੰਬਰ ਤੱਕ ਦਿੱਲੀ ਪੁਲਸ ਨੇ 3838 ਗੰਭੀਰ ਕਿਸਮ ਦੇ ਅਪਰਾਧਕ ਮਾਮਲੇ ਦਰਜ ਕੀਤੇ, ਜਦਕਿ 2018 'ਚ ਇਹ ਗਿਣਤੀ 4092 ਸੀ। ਗੰਭੀਰ ਅਪਰਾਧਕ ਮਾਮਲਿਆਂ ਦੀ ਗਿਣਤੀ ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ 6.2 ਫੀਸਦੀ ਘੱਟ ਰਹੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਝਪਟਮਾਰੀ, ਸੱਟ ਪਹੁੰਚਾਉਣਾ, ਚੋਰੀ, ਔਰਤਾਂ ਨਾਲ ਛੇੜਛਾੜ ਅਤੇ ਘੁਸਪੈਠ ਵਰਗੇ ਮਾਮੂਲੀ ਅਪਰਾਧਾਂ ਦੀ ਗਿਣਤੀ 'ਚ ਵੀ ਗਿਰਾਵਟ ਆਈ ਹੈ। ਰੈੱਡੀ ਨੇ ਦੱਸਿਆ ਕਿ ਦਿੱਲੀ ਪੁਲਸ ਇਨ੍ਹਾਂ ਮਾਮਲਿਆਂ 'ਤੇ ਨਿਗਰਾਨੀ ਲਈ ਲਗਾਤਾਰ ਸਮੀਖਿਆ ਬੈਠਕ ਕਰਦੀ ਹੈ।
ਮਹਾਰਾਸ਼ਟਰ 'ਚ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਲਈ ਦੇਵਾਂਗੇ ਸਮਰਥਨ : ਸੋਨੀਆ ਗਾਂਧੀ
NEXT STORY