ਨਵੀਂ ਦਿੱਲੀ— ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮਹਾਰਾਸ਼ਟਰ 'ਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨਾਲ ਗਠਜੋੜ ਲਈ ਹਾਮੀ ਭਰ ਦਿੱਤੀ ਹੈ। ਰਾਕਾਂਪਾ (ਐੱਨ. ਸੀ. ਪੀ.) ਮੁਖੀ ਸ਼ਰਦ ਪਵਾਰ ਨਾਲ ਬੈਠਕ ਤੋਂ ਬਾਅਦ ਸੋਨੀਆ ਨੇ ਗਠਜੋੜ 'ਤੇ ਹਾਮੀ ਭਰੀ ਹੈ। ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਐੱਨ. ਸੀ. ਪੀ. ਸ਼ਰਦ ਪਵਾਰ ਨਾਲ ਦਿੱਲੀ 'ਚ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਹੀ ਗਠਜੋੜ ਦੀ ਗੱਲ ਸਾਹਮਣੇ ਆਈ ਹੈ। ਐੱਨ. ਸੀ. ਪੀ. ਦੇ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਇੱਥੇ ਦੱਸ ਦੇਈਏ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਆਉਣ ਤੋਂ ਬਾਅਦ ਸਰਕਾਰ ਦੇ ਗਠਨ 'ਤੇ ਸਸਪੈਂਸ ਦੀ ਸਥਿਤੀ ਬਣੀ ਹੋਈ ਹੈ। ਭਾਜਪਾ ਪਾਰਟੀ ਅਤੇ ਸ਼ਿਵ ਸੈਨਾ ਨੇ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਪਰ ਮੁੱਖ ਮੰਤਰੀ ਦੇ ਅਹੁਦੇ 'ਤੇ ਖਿੱਚੋਤਾਣ ਦਰਮਿਆਨ ਦੋਹਾਂ ਪਾਰਟੀਆਂ ਵਿਚਾਲੇ ਗਠਜੋੜ ਟੁੱਟ ਗਿਆ। ਸ਼ਿਵ ਸੈਨਾ ਚਾਹੁੰਦੀ ਸੀ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਬਣੇ ਪਰ ਭਾਜਪਾ ਇਸ ਲਈ ਤਿਆਰ ਨਹੀਂ ਸੀ। ਇਨ੍ਹਾਂ ਚੋਣਾਂ 'ਚ ਭਾਜਪਾ ਨੂੰ 105 ਅਤੇ ਸ਼ਿਵ ਸੈਨਾ ਨੂੰ 56 ਸੀਟਾਂ ਮਿਲੀਆਂ ਸਨ। ਇਹ ਚੋਣਾਂ 21 ਅਕਤੂਬਰ ਨੂੰ ਹੋਈਆਂ ਸਨ, ਨਤੀਜੇ ਆਉਣ ਤੋਂ ਕਰੀਬ ਇਕ ਮਹੀਨੇ ਬਾਅਦ ਵੀ ਮਹਾਰਾਸ਼ਟਰ 'ਚ ਸਰਕਾਰ ਨਹੀਂ ਬਣ ਸਕੀ ਹੈ।
ਜੰਗੀ ਅਭਿਆਸ ਦੌਰਾਨ ਟੈਂਕ ਹੇਠ ਆਉਣ ਨਾਲ ਜਵਾਨ ਦੀ ਮੌਤ
NEXT STORY