ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਯੂ.) ਦੀ ਮੁਖੀ ਸਵਾਤੀ ਮਾਲੀਵਾਲ ਦੀ ਅਗਵਾਈ ਹੇਠ ਅਚਨਚੇਤ ਨਿਰੀਖਣ ਦੌਰਾਨ ਮੱਧ ਦਿੱਲੀ ਦੇ ਦਰਿਆਗੰਜ ਇਲਾਕੇ 'ਚ ਇਕ ਜਨਤਕ ਟਾਇਲਟ 'ਚ ਖੁੱਲ੍ਹੇ 'ਚ ਰੱਖਿਆ ਲਗਭਗ 50 ਲੀਟਰ ਤੇਜ਼ਾਬ ਜ਼ਬਤ ਕੀਤਾ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਰੀਖਣ ਵੀਰਵਾਰ ਦੇਰ ਰਾਤ ਨੂੰ ਕੀਤਾ ਗਿਆ ਸੀ। ਮਾਲੀਵਾਲ ਨੇ ਟਵੀਟ ਰਾਹੀਂ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿਚ ਉਹ ਜਨਤਕ ਟਾਇਲਟ 'ਚ ਤੇਜ਼ਾਬ ਪਾਏ ਜਾਣ 'ਤੇ ਕਰਮਚਾਰੀਆਂ ਅਤੇ ਪ੍ਰਬੰਧਨ ਨੂੰ ਝਾੜ ਪਾਉਂਦੀ ਨਜ਼ਰ ਆ ਰਹੀ ਹੈ।
ਮਾਲੀਵਾਲ ਨੇ ਹਿੰਦੀ 'ਚ ਟਵੀਟ ਕੀਤਾ ਕਿ ਕੱਲ੍ਹ ਰਾਤ ਦਰਿਆਗੰਜ 'ਚ ਜਨਤਕ ਟਾਇਲਟ ਨਿਰੀਖਣ 'ਚ ਜੋ ਪਾਇਆ ਉਸ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਮੱਧ ਦਿੱਲੀ ਦੇ ਟਾਇਲਟ 'ਚ ਖੁੱਲ੍ਹੇ 'ਚ 50 ਲੀਟਰ ਤੇਜ਼ਾ ਪਿਆ ਮਿਲਿਆ। ਸੋਚੋ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਸਕਦੀਆਂ ਸਨ। ਪੁਲਸ ਨੂੰ ਬੁਲਾ ਕੇ ਤੇਜ਼ਾਬ ਜ਼ਬਤ ਕਰਵਾਇਆ। ਅਸੀਂ ਦਿੱਲੀ ਨਗਰ ਨਿਗਮ (ਐੱਮ.ਡੀ.ਸੀ.) ਤੋਂ ਇਸਦਾ ਜਵਾਬ ਮੰਗਾਂਗੇ ਅਤੇ ਦੋਸ਼ੀਆਂ 'ਤੇ ਕਾਰਵਾਈ ਹੋਵੇਗੀ।
ਨਾਗਰਿਕਾਂ ਲਈ ਸ਼ੁੱਧ ਦੁੱਧ ਯਕੀਨੀ ਬਣਾਓ, ਪਸ਼ੂਆਂ ਨੂੰ ਨਾ ਖਾਣ ਦਿਓ ਕੂੜਾ : ਹਾਈ ਕੋਰਟ
NEXT STORY