ਨਵੀਂ ਦਿੱਲੀ (ਵਾਰਤਾ) : ਦਿੱਲੀ ਹਵਾਈ ਅੱਡੇ ਦੇ ਕੌਮਾਂਤਰੀ ਟਰਮੀਨਲ ’ਤੇ ਰੁਝੇਵੇਂ ਭਰੇ ਸਮੇਂ ’ਚ ਭੀੜ ਨਾਲ ਨਜਿੱਠਣ ਲਈ ਨਵਾਂ ‘ਪੈਸੇਂਜਰ ਟ੍ਰੈਕਿੰਗ ਸਿਸਟਮ’ (ਪੀ. ਟੀ. ਐੱਸ.) ਲਗਾਇਆ ਗਿਆ ਹੈ। ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ (ਡਾਇਲ) ਨੇ ਦੱਸਿਆ ਕਿ ਉਸ ਨੇ ਹਵਾਈ ਅੱਡੇ ਦੇ ਟਰਮੀਨਲ-3 ’ਤੇ ਐਕਸਓਵਿਸ ਦਾ ਪੀ. ਟੀ. ਐੱਲ. ਸਾਫਟਵੇਅਰ ਲਗਾਇਆ ਹੈ, ਜਿਸ ਨਾਲ ਕਿਸੇ ਵੀ ਸਮੇਂ ਹਵਾਈ ਅੱਡੇ ਦੇ ਕਿਸ ਖੇਤਰ ’ਚ ਕਿੰਨੇ ਮੁਸਾਫ਼ਰ ਹਨ ਅਤੇ ਮੁਸਾਫਰਾਂ ਨੂੰ ਕਿੰਨਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਇਸ ਦੀ ਰਿਅਲ ਟਾਈਮ ਜਾਣਕਾਰੀ ਮਿਲਦੀ ਰਹੇਗੀ। ਜਿਥੇ ਭੀੜ ਵਧੇਗੀ ਅਤੇ ਇੰਤਜ਼ਾਰ ਦਾ ਸਮਾਂ ਲੰਮਾ ਹੋਵੇਗਾ, ਉਥੋਂ ਦੇ ਬਾਰੇ ਵਿਚ ਸਬੰਧਤ ਟੀਮ ਨੂੰ ਅਲਰਟ ਮਿਲ ਜਾਏਗਾ ਤਾਂ ਕਿ ਉਹ ਪ੍ਰਕਿਰਿਆ ’ਚ ਤੇਜ਼ੀ ਲਿਆ ਕੇ ਭੀੜ ਘੱਟ ਕਰ ਸਕਣ। ਨਾਲ ਹੀ ਮੁਸਾਫਰਾਂ ਨੂੰ ਥਾਂ-ਥਾਂ ਲੱਗੇ ਮਾਨੀਟਰਾਂ ਤੋਂ ਪਤਾ ਲਗਦਾ ਰਹੇਗਾ ਕਿ ਹਵਾਈ ਅੱਡੇ ’ਤੇ ਐਂਟਰੀ ਤੋਂ ਲੈ ਕੇ ਬੋਰਡਿੰਗ ਤੱਕ ਕਿਸੇ ਪ੍ਰਕਿਰਿਆ ’ਚ ਕਿੰਨਾ ਸਮਾਂ ਲੱਗ ਰਿਹਾ ਹੈ।
ਇਹ ਵੀ ਪੜ੍ਹੋ : ਸਾਲ 2021 ’ਚ ਇੰਨੇ ਦਿਨ ਬੰਦ ਰਹਿਣਗੇ ਬੈਂਕ, RBI ਨੇ ਜਾਰੀ ਕੀਤਾ ਕੈਲੰਡਰ, ਵੇਖੋ ਪੂਰੀ ਲਿਸਟ
ਟਰਮੀਨਲ-3 ਦਿੱਲੀ ਹਵਾਈ ਅੱਡੇ ਦਾ ਕੌਮਾਂਤਰੀ ਟਰਮੀਨਲ ਹੈ। ਪ੍ਰਸਥਾਨ ਸੈਕਸ਼ਨ ਦੇ ਇਲਾਵਾ ਆਗਮਨ ਸੈਕਸ਼ਨ ਵਿੱਚ ਵੀ ਇਮੀਗ੍ਰੇਸ਼ਨ ਪ੍ਰਕਿਰਿਆ ਖੇਤਰ ਵਿੱਚ ਪੀ.ਟੀ.ਐਸ. ਲਗਾਇਆ ਗਿਆ ਹੈ। ਪੀਟੀਏਸ ਲਈ ਪ੍ਰਸਥਾਨ ਖੇਤਰ ਦੇ ਸਾਰੇ 8 ਪ੍ਰਵੇਸ਼ ਦੁਆਰਾਂ, ਸਾਰੇ ਚੈਕਇਨ ਕਾਊਂਟਰਾਂ, ਸੁਰੱਖਿਆ ਜਾਂਚ ਖੇਤਰ ਅਤੇ ਇਮੀਗ੍ਰੇਸ਼ਨ ਖੇਤਰ ਵਿੱਚ ਟਰਮੀਨਲ ਦੀਆਂ ਛੱਤਾਂ ’ਤੇ ਸੈਂਸਰ ਲਗਾਏ ਗਏ ਹਨ। ਸੈਂਸਰ ਹਰ ਮੁਸਾਫ਼ਰ ਲਈ ਸਕਰੀਨ ਉੱਤੇ ਇੱਕ ਬਿੰਦੂ ਬਣਾਏਗਾ। ਇਸ ਪ੍ਰਕਾਰ ਕਿਸ ਖੇਤਰ ਵਿੱਚ ਕਿੰਨੇ ਮੁਸਾਫ਼ਰ ਹਨ ਅਤੇ ਕਿਸ ਰਫ਼ਤਾਰ ਨਾਲ ਪ੍ਰਕਿਰਿਆ ਪੂਰੀ ਹੋ ਰਹੀ ਹੈ, ਇਸ ਦੀ ਜਾਣਕਾਰੀ ਮਿਲਦੀ ਰਹੇਗੀ। ਜਿਸ ਖੇਤਰ ਵਿੱਚ ਭੀੜ ਵਧੇਗੀ ਉੱਥੇ ਪਹਿਲਾਂ ਸਬੰਧਤ ਟੀਮ ਨੂੰ ਅਲਟਰ ਭੇਜਿਆ ਜਾਵੇਗਾ। ਜੇਕਰ 10 ਮਿੰਟ ਦੇ ਅੰਦਰ ਭੀੜ ਘੱਟ ਨਹੀਂ ਹੋਈ ਤਾਂ ਪ੍ਰਬੰਧਨ ਵਿੱਚ ਸ਼ਾਮਲ ਉੱਚ ਅਧਿਕਾਰੀਆਂ ਕੋਲ ਅਲਟਰ ਜਾਵੇਗਾ। ਡਾਇਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਦੇਹ ਕੁਮਾਰ ਜੈਪੁਰਿਆਰ ਨੇ ਕਿਹਾ ਕਿ ਐਕਸੋਵਿਸ ਪੀ.ਟੀ.ਐੱਸ. ਨਾਲ ਟਰਮੀਨਲ ਉੱਤੇ ਇੰਤਜਾਰ ਦਾ ਸਮਾਂ ਘੱਟ ਹੋਵੇਗਾ। ਨਾਲ ਹੀ, ਸਾਮਾਜਕ ਦੂਰੀ ਬਣਾਏ ਰੱਖਦੇ ਹੋਏ ਮੁਸਾਫ਼ਰਾਂ ਦੇ ਸੁਗਮ ਪ੍ਰਬੰਧਨ ਵਿੱਚ ਵੀ ਮਦਦ ਮਿਲੇਗੀ।
ਇਹ ਵੀ ਪੜ੍ਹੋ : ਭਾਜਪਾ ’ਚ ਸ਼ਾਮਲ ਹੋਣ ਦੀਆਂ ਅਟਕਲਾਂ ’ਤੇ ਸੌਰਵ ਗਾਂਗੁਲੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
PM ਮੋਦੀ ਨੇ 100ਵੀਂ ਕਿਸਾਨ ਰੇਲ ਨੂੰ ਦਿੱਤੀ ਹਰੀ ਝੰਡੀ, ਮਹਾਰਾਸ਼ਟਰ ਤੋਂ ਬੰਗਾਲ ਤੱਕ ਚਲੇਗੀ
NEXT STORY