ਨਵੀਂ ਦਿੱਲੀ- ਦਿੱਲੀ 'ਚ ਜੀਵਨ ਰੱਖਿਅਕ ਆਕਸੀਜਨ ਦੀ ਕਿੱਲਤ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਥਾਈਲੈਂਡ ਤੋਂ 18 ਕ੍ਰਾਇਓਜੇਨਿਕ ਟੈਂਕਰ ਅਤੇ ਫਰਾਂਸ ਤੋਂ ਤੁਰੰਤ ਉਪਯੋਗ 'ਚ ਲਿਆਏ ਜਾਣ ਵਾਲੇ ਆਕਸੀਜਨ ਪਲਾਂਟ ਦਾ ਆਯਾਤ ਕਰੇਗੀ। ਉਨ੍ਹਾਂ ਕਿਹਾ ਕਿ ਬੀਤੇ ਹਫ਼ਤੇ ਹੋਈ ਆਕਸੀਜਨ ਦੀ ਕਿੱਲਤ ਦੀ ਭਰਪਾਈ ਕਰ ਲਈ ਗਈ ਹੈ ਅਤੇ ਬੀਤੇ 2 ਦਿਨਾਂ 'ਚ ਹਾਲਾਤ 'ਚ ਕਾਫ਼ੀ ਸੁਧਾਰ ਹੋਇਆ ਹੈ।
ਕੇਜਰੀਵਾਲ ਨੇ ਆਨਲਾਈਨ ਬ੍ਰੀਫਿੰਗ ਦੌਰਾਨ ਕਿਹਾ ਕਿ ਦਿੱਲੀ ਸਰਕਾਰ ਅਗਲੇ ਮਹੀਨੇ ਵੱਖ-ਵੱਖ ਹਸਪਤਾਲਾਂ 'ਚ 44 ਆਕਸੀਜਨ ਪਲਾਂਟ ਸਥਾਪਤ ਕਰੇਗੀ, ਜਿਨ੍ਹਾਂ 'ਚੋਂ 21 ਪਲਾਂਟ ਫਰਾਂਸ ਤੋਂ ਆਯਾਤ ਕੀਤੇ ਜਾਣਗੇ। ਕੇਂਦਰ ਸਰਕਾਰ 30 ਅਪ੍ਰੈਲ ਤੱਕ 8 ਆਕਸੀਜਨ ਪਲਾਂਟ ਲਗਾਏਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦਿੱਲੀ ਨੂੰ 5 ਆਕਸੀਜਨ ਟੈਂਕਰ ਉਪਲੱਬਧ ਕਰਵਾਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਤੋਂ ਬੈਂਕਾਕ ਤੋਂ ਆਕਸੀਜਨ ਟੈਂਕਰ ਲਿਆਉਣ ਲਈ ਹਵਾਈ ਫ਼ੌਜ ਦੇ ਜਹਾਜ਼ ਉਪਲੱਬਧ ਕਰਵਾਉਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਟੈਂਕਰ ਦਿੱਲੀ ਆਉਣੇ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਤਸਵੀਰ, ਇਕ ਐਂਬੂਲੈਂਸ 'ਚ ਲਿਜਾਈਆਂ ਗਈਆਂ 22 ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੋਆ ਦੀ ਅਦਾਲਤ ‘ਤਹਿਲਕਾ’ ਦੇ ਸੰਪਾਦਕ ਤੇਜਪਾਲ ਮਾਮਲੇ ’ਚ 12 ਮਈ ਨੂੰ ਸੁਣਾਏਗੀ ਫ਼ੈਸਲਾ
NEXT STORY