ਨਵੀਂ ਦਿੱਲੀ- ਭਾਜਪਾ ਦੇ ਨੇਤਾਵਾਂ ਅਤੇ ਵਰਕਰਾਂ ਨੇ ਬਿਜਲੀ ਦਰਾਂ 'ਚ ਵਾਧੇ ਖਿਲਾਫ਼ ਸੋਮਵਾਰ ਯਾਨੀ ਕਿ ਅੱਜ ਰਾਜਧਾਨੀ ਦਿੱਲੀ ਵਿਚ ਬਿਜਲੀ ਵੰਡ ਕੰਪਨੀਆਂ ਦੇ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਬਿਜਲੀ ਦਰਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਬਿਜਲੀ ਖਰੀਦ ਐਡਜਸਟਮੈਂਟ ਫੀਸ (PPAC) 'ਚ ਵਾਧੇ ਨਾਲ ਬਿਜਲੀ ਖਪਤਕਾਰਾਂ ਲਈ ਮੁਸ਼ਕਲਾਂ ਪੈਦਾ ਹੋ ਗਈਆਂ ਹਨ। ਉਨ੍ਹਾਂ ਨੇ ਕੜਕੜਡੂਮਾ 'ਚ ਪਾਰਟੀ ਵਰਕਰਾਂ ਨਾਲ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ PPAC ਅਤੇ ਪੈਨਸ਼ਨ ਸਰਚਾਰਜ ਦੇ ਨਾਂ 'ਤੇ ਖਪਤਕਾਰਾਂ ਨੂੰ ਲੁੱਟ ਰਹੀ ਹੈ।
PPAC ਗੈਰ-ਕਾਨੂੰਨੀ ਹੈ ਅਤੇ ਇਸ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਸਚਦੇਵਾ ਨੇ ਕਿਹਾ ਕਿ ਭਾਜਪਾ ਵਰਕਰ ਦਿੱਲੀ ਦੇ ਲੋਕਾਂ ਦੇ ਹਿੱਤ 'ਚ ਉਦੋਂ ਤੱਕ ਪ੍ਰਦਰਸ਼ਨ ਜਾਰੀ ਰੱਖਣਗੇ, ਜਦੋਂ ਤੱਕ ਸਰਕਾਰ PPAC ਵਿਚ ਕੀਤੇ ਗਏ ਵਾਧੇ ਨੂੰ ਵਾਪਸ ਨਹੀਂ ਲੈ ਲੈਂਦੀ। PPAC, ਡਿਸਕਾਮ ਵਲੋਂ ਬਿਜਲੀ ਖਰੀਦ ਲਾਗਤ ਵਿਚ ਉਤਾਰ-ਚੜ੍ਹਾਅ ਦੀ ਭਰਪਾਈ ਕਰਨ ਲਈ ਲਾਇਆ ਜਾਣ ਵਾਲਾ ਸਰਚਾਰਜ ਹੈ। ਇਸ ਸਾਲ ਇਹ 6.15 ਫੀਸਦੀ ਵਧ ਕੇ 8.75 ਫੀਸਦੀ ਹੋ ਗਿਆ ਹੈ। ਪਾਰਟੀ ਦੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ।
ਪਹਿਲੀ ਵਿਸ਼ਵ AI ਚੈਂਪਿਅਨਸ਼ਿਪ ਦੇ 3 ਜੇਤੂਆਂ ਵਿਚੋਂ 2 ਭਾਰਤੀ, ਮਿਲਿਆ 22 ਕਰੋੜ ਰੁਪਏ ਦਾ ਇਨਾਮ
NEXT STORY