ਨਵੀਂ ਦਿੱਲੀ (ਵੈੱਬ ਡੈਸਕ): ਭਾਰਤੀ ਜਨਤਾ ਪਾਰਟੀ 27 ਸਾਲਾਂ ਬਾਅਦ ਦਿੱਲੀ ਵਿਚ ਸਰਕਾਰ ਬਣਾਉਣ ਲਈ ਤਿਆਰ ਹੈ ਤੇ ਅੱਜ ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੀ ਹੈ। ਸਹੁੰ ਚੁੱਕ ਸਮਾਗਮ ਅੱਜ ਸਵੇਰੇ 11 ਵਜੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਰੇਖਾ ਗੁਪਤਾ ਦੇ ਨਾਲ 6 ਮੰਤਰੀਆਂ ਵੱਲੋਂ ਵੀ ਸਹੁੰ ਚੁੱਕੀ ਜਾਵੇਗੀ। ਇਨ੍ਹਾਂ ਵਿਚ ਮੁੱਖ ਮੰਤਰੀ ਦੇ ਦਾਅਵੇਦਾਰ ਮੰਨੇ ਜਾ ਰਹੇ ਪ੍ਰਵੇਸ਼ ਵਰਮਾ ਤੇ ਮਨਜਿੰਦਰ ਸਿੰਘ ਸਿਰਸਾ ਦਾ ਨਾਂ ਵੀ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਧਾਇਕਾਂ ਨੂੰ ਕੇਜਰੀਵਾਲ ਦੀ 'ਨਸੀਹਤ'

ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਦੀ ਨੇਤਾ ਵੱਲੋਂ ਉਪ-ਰਾਜਪਾਲ ਨੂੰ 6 ਵਿਧਾਇਕਾਂ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਵਾਉਣ ਲਈ ਪ੍ਰਸਤਾਅ ਭੇਜਿਆ ਗਿਆ ਹੈ। ਉਪ-ਰਾਜਪਾਲ ਦੀ ਮਨਜ਼ੂਰੀ ਮਿਲਣ 'ਤੇ ਇਹ 6 ਵਿਧਾਇਕ ਵੀ ਅੱਜ ਹੀ ਕੈਬਨਿਟ ਮੰਤਰੀ ਵਜੋਂ ਹਲਫ਼ ਲੈਣਗੇ। ਇਨ੍ਹਾਂ ਵਿਚ ਨਵੀਂ ਦਿੱਲੀ ਤੋਂ ਵਿਧਾਇਕ ਪ੍ਰਵੇਸ਼ ਵਰਮਾ, ਜਨਕਪੁਰੀ ਤੋਂ ਵਿਧਾਇਕ ਆਸ਼ੀਸ਼ ਸੂਦ, ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਬਵਾਨਾ ਤੋਂ ਵਿਧਾਇਕ ਰਵਿੰਦਰ ਸਿੰਘ, ਕਰਾਵਲ ਨਗਰ ਤੋਂ ਵਿਧਾਇਕ ਕਪਿਲ ਮਿਸ਼ਰਾ ਅਤੇ ਵਿਕਾਸਪੁਰੀ ਤੋਂ ਵਿਧਾਇਕ ਡਾ. ਪੰਕਜ ਕੁਮਾਰ ਸਿੰਘ ਦੇ ਨਾਂ ਸ਼ਾਮਲ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਵਾਇਰਲ ਵੀਡੀਓ ਦਿੱਲੀ-ਐਨ.ਸੀ.ਆਰ. 'ਚ ਭੂਚਾਲ ਦਾ ਨਹੀਂ, ਸਗੋਂ ਤੁਰਕੀ ਦਾ ਹੈ
NEXT STORY