ਨਵੀਂ ਦਿੱਲੀ—ਰਾਸ਼ਟਰੀ ਮਹਿਰਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਆਪਣੇ ਸਹਿਯੋਗੀ ਦੋ ਮੈਂਬਰਾਂ ਨਾਲ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪਹੁੰਚੀ। ਉਨ੍ਹਾਂ ਨੇ ਔਰਤਾਂ ਨੂੰ ਮਿਲੀ ਅਤੇ ਉਨ੍ਹਾਂ ਹਾਲ-ਚਾਲ ਜਾਣਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਔਰਤਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਇੱਥੇ ਔਰਤਾਂ ਨਾਲ ਮਿਲਣ ਤੋਂ ਬਾਅਦ ਜਾਫਰਾਬਾਦ ਇਲਾਕੇ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ, ''ਇੱਥੇ ਥੋੜ੍ਹਾ ਤਣਾਅ ਹੈ ਪਰ ਪੂਰੇ ਮਾਹੌਲ 'ਚ ਸ਼ਾਂਤੀ ਹੈ। ਮੈਂ ਕੱਲ ਫਿਰ ਇੱਕ ਵਾਰ ਇਸ ਇਲਾਕੇ 'ਚ ਆਵਾਂਗੀ। ਇਸ ਤੋਂ ਇਲਾਵਾ ਅੱਜ ਅਤੇ ਕੱਲ ਦੇ ਬਦਲੇ ਮਾਹੌਲ ਦਾ ਸਾਰਿਆਂ ਨੂੰ ਹੌਸਲਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਾਂਗੀ।''
ਦੱਸਣਯੋਗ ਹੈ ਕਿ ਦਿੱਲੀ 'ਚ ਚੱਲ ਹਿੰਸਾ ਪ੍ਰਦਰਸ਼ਨ ਦੌਰਾ ਲਗਭਗ 38 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ।
ਐੱਸ.ਐੱਨ. ਸ਼੍ਰੀਵਾਸਤਵ ਬਣਾਏ ਗਏ ਦਿੱਲੀ ਦੇ ਨਵੇਂ ਪੁਲਸ ਕਮਿਸ਼ਨਰ
NEXT STORY