ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਮੰਗ ਕੀਤੀ ਕਿ ਗਾਜ਼ੀਆਬਾਦ ਦੇ ਪੱਤਰਕਾਰ ਵਿਕਰਮ ਜੋਸ਼ੀ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰ ਦਾ ਕਤਲ ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਸਵਾਲ ਖੜ੍ਹੇ ਕਰਦਾ ਹੈ। ਕੁਝ ਹਮਲਾਵਰਾਂ ਨੇ 2 ਦਿਨ ਪਹਿਲਾਂ ਜੋਸ਼ੀ ਦੇ ਸਿਰ 'ਚ ਗੋਲੀ ਮਾਰ ਦਿੱਤੀ ਸੀ ਅਤੇ ਬੁਰੀ ਤਰ੍ਹਾਂ ਜ਼ਖਮੀ ਹੋਏ ਪੱਤਰਕਾਰ ਦੀ ਬੁੱਧਵਾਰ ਨੂੰ ਮੌਤ ਹੋ ਗਈ।
ਕੇਜਰੀਵਾਲ ਨੇ ਹਿੰਦੀ 'ਚ ਟਵੀਟ ਕੀਤਾ,''ਆਪਣੀ ਭਾਣਜੀ ਨਾਲ ਹੋਈ ਛੇੜਛਾੜ ਵਿਰੁੱਧ ਆਵਾਜ਼ ਚੁੱਕਣ 'ਤੇ ਪੱਤਰਕਾਰ ਵਿਕਰਮ ਜੋਸ਼ੀ ਦਾ ਕਤਲ ਸਾਡੀ ਕਾਨੂੰਨ ਵਿਵਸਥਾ 'ਤੇ ਬਹੁਤ ਸਾਡੇ ਸਵਾਲ ਖੜ੍ਹੇ ਕਰਦਾ ਹੈ।'' ਉਨ੍ਹਾਂ ਨੇ ਕਿਹਾ,''ਵਿਕਰਮ ਜੋਸ਼ੀ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।'' ਅਧਿਕਾਰੀਆਂ ਨੇ ਦੱਸਿਆ ਕਿ ਜੋਸ਼ੀ ਨੇ 16 ਜੁਲਾਈ ਨੂੰ ਆਪਣੀ ਭਾਣਜੀ ਨਾਲ ਛੇੜਛਾੜ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਨੂੰ ਗਾਜ਼ੀਆਬਾਦ ਦੇ ਵਿਜੇ ਨਗਰ ਇਲਾਕੇ 'ਚ ਸੋਮਵਾਰ ਰਾਤ ਕਰੀਬ 10.30 ਵਜੇ ਗੋਲੀ ਮਾਰੀ ਗਈ ਸੀ, ਜਦੋਂ ਉਹ ਆਪਣੀਆਂ 2 ਧੀਆਂ ਨਾਲ ਬਾਈਕ 'ਤੇ ਘਰ ਆ ਰਹੇ ਸਨ। ਜੋਸ਼ੀ ਇਕ ਸਥਾਨਕ ਹਿੰਦੀ ਅਖਬਾਰ 'ਚ ਕੰਮ ਕਰਦੇ ਸਨ।
ਜੰਮੂ-ਕਸ਼ਮੀਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 15 ਹਜ਼ਾਰ ਦੇ ਪਾਰ, ਹੁਣ ਤੱਕ 270 ਲੋਕਾਂ ਦੀ ਹੋਈ ਮੌਤ
NEXT STORY