ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਦੇ ਨੇਤਾ ਜਿੱਥੇ ਆਲੋਚਨਾ ਅਤੇ ਗਲਤ ਰਵੱਈਆ ਕਰਦੇ ਹਨ, ਉੱਥੇ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕਾਂ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ 'ਚ ਸੱਤਾਧਾਰੀ ਦਲ ਦੇ ਹਮਲੇ ਦੇ ਬਾਵਜੂਦ ਮੁੱਖ ਮੰਤਰੀ ਕੋਰੋਨਾ ਟੀਕੇ ਦੀ ਮੰਗ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲਈ ਹੋਰ ਟੀਕੇ ਦੀ ਮੰਗ ਸ਼ੁਰੂ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਕੇਜਰੀਵਾਲ ਦੀ ਆਲੋਚਨਾ ਕੀਤੀ ਅਤੇ ਅਪਸ਼ਬਦ ਕਹੇ।
ਸਿਸੋਦੀਆ ਨੇ ਆਨਲਾਈਨ ਪੱਤਰਕਾਰ ਸੰਮੇਲਨ 'ਚ ਕਿਹਾ,''ਭਾਜਪਾ ਦੇ ਨੇਤਾ ਕੇਜਰੀਵਾਲ ਦੀ ਆਲੋਚਨਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅਪਸ਼ਬਦ ਕਹਿ ਰਹੇ ਹਨ, ਕਿਉਂਕਿ ਟੀਕਾ ਪ੍ਰਬੰਧਨ 'ਚ ਉਹ ਆਪਣੀ ਸਰਕਾਰ ਦੀ ਅਸਫ਼ਲਤਾ ਨੂੰ ਲੁਕਾਉਣਾ ਚਾਹੁੰਦੇ ਹਨ ਪਰ ਉਹ ਚਾਹੇ ਜਿੰਨਾ ਵੀ ਅਪਸ਼ਬਦ ਕਹਿਣ, ਕੇਜਰੀਵਾਲ ਦਿੱਲੀ ਦੇ ਲੋਕਾਂ ਦਾ ਜੀਵਨ ਬਚਾਉਣ ਲਈ ਇਸ ਨੂੰ ਬਹਾਲ ਕਰਨ ਦੀ ਲੜਾਈ ਲੜਨਗੇ। ਉੱਪ ਮੁੱਖ ਮੰਤਰੀ ਨੇ ਕਹਿਾ ਕਿ ਜਦੋਂ ਟੀਕਾ ਖਰੀਦਣ ਦਾ ਸਮਾਂ ਸੀ ਤਾਂ ਭਾਜਪਾ ਚੋਣ ਪ੍ਰਬੰਧਨ ਕਰਨ ਅਤੇ ਅਕਸ ਚਮਕਾਉਣ 'ਚ ਲੱਗੀ ਸੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦਿੱਲੀ ਦੇ ਹਰ ਨਾਗਰਿਕ ਦਾ ਟੀਕਾਕਰਨ ਕਰਵਾਉਣ ਲਈ ਵਚਨਬੱਧ ਹੈ।
ਤਾਲਾਬੰਦੀ ਦੌਰਾਨ ਸੁਰਖੀਆਂ ਬਟੋਰਨ ਵਾਲੀ ‘ਸਾਈਕਲ ਗਰਲ’ ਜੋਤੀ ਦੇ ਪਿਤਾ ਦਾ ਦਿਹਾਂਤ
NEXT STORY