ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ 2010 ਦੇ ਦੋਹਰੇ ਕਤਲਕਾਂਡ 'ਚ 5 ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਮਹੱਤਵਪੂਰਨ ਗਵਾਹ ਦੀ ਗਵਾਹੀ ਭਰੋਸੇਯੋਗ ਨਹੀਂ ਸੀ ਅਤੇ ਸਬੂਤ ਉਨ੍ਹਾਂ ਦੇ ਅਪਰਾਧ ਨੂੰ ਸਾਬਿਤ ਕਰਨ 'ਚ ਅਸਫ਼ਲ ਰਹੇ। ਐਡੀਸ਼ਨਲ ਸੈਸ਼ਨ ਜੱਜ ਸਚਿਨ ਸਾਂਗਵਾਨ, ਦੋਸ਼ੀ ਮੁਹੰਮਦ ਇਲਿਆਸ, ਮੁਹੰਮਦ ਯਾਮੀਨ, ਗੁਲਫਾਮ, ਰਾਜ ਕੁਮਾਰ ਅਤੇ ਸੁਰੇਂਦਰ ਖ਼ਿਲਾਫ਼ ਇਕ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਸਾਲ 2022 'ਚ ਮਿੰਟੂ ਨਾਮੀ ਦੋਸ਼ੀ ਦੀ ਮੌਤ ਤੋਂ ਬਾਅਦ ਉਸ ਖ਼ਿਲਾਫ਼ ਕਾਰਵਾਈ ਬੰਦ ਕਰ ਦਿੱਤੀ ਗਈ ਸੀ। ਇਸਤਗਾਸਾ ਪੱਖ ਅਨੁਸਾਰ, ਇਲਿਆਸ ਨੇ ਆਪਣੀ ਪਤਨੀ ਸ਼ਬਾਨਾ ਦੇ ਕਤਲ ਦੀ ਯੋਜਨਾ ਬਣਾਈ ਸੀ, ਕਿਉਂਕਿ ਉਸ ਨੂੰ ਪਤਨੀ ਦੇ ਨਾਜਾਇਜ਼ ਸੰਬੰਧ ਹੋਣ ਦਾ ਸ਼ੱਕ ਸੀ ਅਤੇ ਪਤਨੀ ਦੇ ਕਤਲ ਲਈ ਉਸ ਨੇ 3 ਲੱਖ ਰੁਪਏ ਦੇ ਕੇ ਹੋਰ ਦੋਸ਼ੀਆਂ ਨੂੰ ਸ਼ਾਮਲ ਕੀਤਾ। ਇਸਤਗਾਸਾ ਪੱਖ ਨੇ ਕਿਹਾ ਕਿ ਇਲਿਆਸ ਦੇ ਘਰ ਦੀ ਤਲਾਸ਼ੀ ਤੋਂ ਬਾਅਦ ਦੋਸ਼ੀਆਂ ਨੇ 12 ਅਕਤੂਬਰ 2010 ਨੂੰ ਸ਼ਬਾਨਾ ਦਾ ਉਸ ਦੇ ਘਰ 'ਚ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਚੋਣ ਸਭਾ 'ਚ ਡਿਊਟੀ ਲਈ ਜਾ ਰਹੇ ਪੁਲਸ ਮੁਲਾਜ਼ਮਾਂ ਨਾਲ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ
ਉਨ੍ਹਾਂ ਨੇ ਇਲਿਆਸ ਦੀ ਮਾਂ ਦਾ ਕਤਲ ਕਰ ਦਿੱਤਾ, ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਉਹ ਉਨ੍ਹਾਂ ਨੂੰ ਪਛਾਣ ਲਵੇਗੀ। ਏ.ਐੱਸ.ਜੇ. ਸਾਂਗਵਾਨ ਨੇ ਕਿਹਾ ਕਿ ਘਟਨਾ ਦਾ ਕੋਈ ਚਸ਼ਮਦੀਦ ਨਹੀਂ ਸੀ, ਨਾ ਹੀ ਕਿਸੇ ਨੇ ਕਾਤਲਾਂ ਨੂੰ ਪੀੜਤਾਂ ਦੇ ਘਰ ਦਾਖ਼ਲ ਹੁੰਦੇ ਜਾਂ ਬਾਹਰ ਨਿਕਲਦੇ ਦੇਖਿਆ ਸੀ। ਉਨ੍ਹਾਂ ਕਿਹਾ,''ਅਜਿਹਾ ਕੋਈ ਗਵਾਹ ਨਹੀਂ ਹੈ, ਜਿਸ ਨੇ ਕਾਤਲਾਂ ਨੂੰ ਘਟਨਾ ਤੋਂ ਪਹਿਲਾਂ ਪੀੜਤਾਂ ਦੇ ਘਰ ਦਾ ਸਰਵੇਖਣ ਕਰਦੇ ਹੋਏ ਦੇਖਿਆ ਹੋਵੇ ਜਾਂ ਅਪਰਾਧ ਵਾਲੀ ਜਗ੍ਹਾ 'ਤੇ ਕਿਸੇ ਵੀ ਦੋਸ਼ੀ ਦੇ ਕੋਈ ਨਿਸ਼ਾਨ ਅਤੇ ਉਨ੍ਹਾਂ ਦੀ ਮੌਜੂਦਗੀ ਨੂੰ ਦਰਸਾਉਣ ਵਾਲੇ ਕੋਈ ਹੋਰ ਜੈਵਿਕ ਸਬੂਤ ਜਿਵੇਂ ਵਾਲ, ਖੂਨ, ਪਸੀਨਾ ਆਦਿ ਨਹੀਂ ਮਿਲੇ।'' ਕਿਸੇ ਵੀ ਪ੍ਰਤੱਖ ਸਬੂਤ ਦੀ ਘਾਟ ਨੂੰ ਰੇਖਾਂਕਿਤ ਕਰਦੇ ਹੋਏ ਜੱਜ ਨੇ ਕਿਹਾ ਕਿ ਮਾਮਲਾ ਸਬੂਤਾਂ ਦੀ ਘਾਟ 'ਤੇ ਆਧਾਰਤ ਹੈ। ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਦੇ ਮਾਮਲੇ ਦਾ ਮੁੱਖ ਗਵਾਹ ਅੰਕਿਤ ਸ਼ਰਮਾ ਨਾਮੀ ਇਕ ਵੈਨ ਡਰਾਈਵਰ ਸੀ। ਉਨ੍ਹਾਂ ਦੀ ਵੈਨ ਦਾ ਇਸਤੇਮਾਲ ਦੋਸ਼ੀਆਂ ਨੇ ਘਟਨਾ ਤੋਂ ਪਹਿਲਾਂ ਤਲਾਸ਼ੀ ਲੈਣ ਅਤੇ ਘਟਨਾ ਦੀ ਤਾਰੀਖ਼ 'ਤੇ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਸੀ। ਅਦਾਲਤ ਨੇ ਕਿਹਾ ਕਿ ਸ਼ਰਮਾ ਦੀ ਗਵਾਹੀ ਇਸਤਗਾਸਾ ਪੱਖ ਲਈ ਸਬੂਤ ਦਾ ਕੇਂਦਰ ਸੀ ਅਤੇ ਫਿਰ ਵੀ ਇਸ ਨੂੰ ਭਰੋਸੇਯੋਗ ਨਹੀਂ ਪਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰਾਕਾਸ਼ੀ ਸੁਰੰਗ ਹਾਦਸਾ: ਸੁਰੰਗ 'ਚ ਫਸੇ ਮਜ਼ਦੂਰਾਂ ਨੂੰ ਮਲਟੀਵਿਟਾਮਿਨ ਦਵਾਈਆਂ ਤੇ ਮੇਵੇ ਭੇਜ ਰਹੀ ਸਰਕਾਰ
NEXT STORY