ਨਵੀਂ ਦਿੱਲੀ, (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਖੁੱਦ ਬਣੇ ਬਾਬਾ ਦਾਤੀ ਮਹਾਰਾਜ ਤੇ ਉਸ ਦੇ 2 ਭਰਾਵਾਂ ਅਸ਼ੋਕ ਤੇ ਅਰਜੁਨ ਵਿਰੁੱਧ ਜਬਰ-ਜ਼ਨਾਹ, ਗੈਰ-ਕੁਦਰਤੀ ਸੈਕਸ ਤੇ ਅਪਰਾਧਿਕ ਧਮਕੀ ਦੇ ਦੋਸ਼ ਤੈਅ ਕੀਤੇ ਹਨ।
ਅਦਾਲਤ ਨੇ ਦਾਤੀ ਦੇ ਇਕ ਹੋਰ ਭਰਾ ਅਨਿਲ ਨੂੰ ਇਸ ਮਾਮਲੇ ’ਚ ਬਰੀ ਕਰ ਦਿੱਤਾ ਹੈ। ਇਸਤਗਾਸਾ ਪੱਖ ਲਈ ਸਬੂਤ ਪੇਸ਼ ਕਰਨ ਲਈ 18 ਅਕਤੂਬਰ ਦੀ ਤਰੀਕ ਰੱਖੀ ਕੀਤੀ ਗਈ ਹੈ।
ਦਾਤੀ ਮਹਾਰਾਜ ਦੀ ਇਕ ਮਹਿਲਾ ਪੈਰੋਕਾਰ ਵੱਲੋਂ 7 ਜੂਨ, 2018 ਨੂੰ ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਥਾਣੇ ’ਚ ਉਸ ਅਤੇ ਉਸ ਦੇ ਤਿੰਨ ਭਰਾਵਾਂ ਅਸ਼ੋਕ, ਅਨਿਲ ਅਤੇ ਅਰਜੁਨ ਵਿਰੁੱਧ ਜਬਰ-ਜ਼ਨਾਹ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਇਸ ਤੋਂ ਬਾਅਦ ਜਬਰ-ਜ਼ਨਾਹ, ਗੈਰ-ਕੁਦਰਤੀ ਸੈਕਸ, ਛੇੜਛਾੜ ਤੇ ਸਾਜ਼ਿਸ਼ ਰਚਣ ਦੇ ਕਥਿਤ ਅਪਰਾਧਾਂ ਲਈ 11 ਜੂਨ ਨੂੰ ਐਫ. ਆਈ. ਆਰ. ਦਰਜ ਕੀਤੀ ਗਈ ਸੀ। 22 ਜੂਨ ਨੂੰ ਪੁਲਸ ਨੇ ਦਾਤੀ ਕੋਲੋਂ ਪੁੱਛਗਿੱਛ ਕੀਤੀ ਸੀ।
ਸੋਮਵਾਰ ਨੂੰ ਬੰਦ ਰਹਿਣਗੇ ਬੈਂਕ, ਵੇਖੋ ਬੈਂਕਾਂ ਦੀਆਂ ਛੁੱਟੀਆਂ ਦੀ ਪੂਰੀ ਲਿਸਟ
NEXT STORY