ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 1300 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1.45 ਲੱਖ ਤੋਂ ਵੱਧ ਹੋ ਗਈ ਹੈ, ਜਦੋਂ ਕਿ ਮ੍ਰਿਤਕ ਗਿਣਤੀ ਵੱਧ ਕੇ 4,111 ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਸ਼ਹਿਰ 'ਚ 13 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਮਿਆਦ ਦੌਰਾਨ ਕੁੱਲ 5,702 ਆਰ.ਟੀ.-ਪੀ.ਸੀ.ਆਰ. ਜਾਂਚ ਅਤੇ 18,085 ਰੈਪਿਡ-ਐਂਟੀਜਨ ਜਾਂਚ ਕੀਤੀਆਂ ਗਈਆਂ।
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ 'ਚ ਕੋਵਿਡ-19 ਦੇ ਕੁੱਲ ਮਾਮਲੇ 1,45,427 ਹਨ। 1,30,587 ਮਰੀਜ਼ ਜਾਂ ਤਾਂ ਇਨਫੈਕਸ਼ ਨਾਲ ਠੀਕ ਹੋ ਗਏ ਹਨ ਜਾਂ ਬਾਹਰ ਚੱਲੇ ਗਏ ਹਨ। ਮੌਜੂਦਾ ਸਮੇਂ 'ਚ 10,729 ਮਰੀਜ਼ ਇਲਾਜ ਅਧੀਨ ਹਨ, ਜਿਨ੍ਹਾਂ 'ਚੋਂ 5,462 ਘਰ 'ਤੇ ਕੁਆਰੰਟੀਨ 'ਚ ਹਨ। ਦੱਸਣਯੋਗ ਹੈ ਕਿ ਦੇਸ਼ 'ਚ ਕੁੱਲ ਮਾਮਲੇ 21 ਲੱਖ ਦਾ ਅੰਕੜਾ ਪਾਰ ਕਰ ਗਏ ਹਨ, ਜਦੋਂ ਕਿ 861 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 43,379 ਹੋ ਗਈ ਹੈ।
ਨੌਜਵਾਨਾਂ ਲਈ ਖੁਸ਼ੀ ਦੀ ਖ਼ਬਰ, ਸ਼੍ਰੀਨਗਰ 'ਚ ਬਣਿਆ ਫੁੱਟਬਾਲ ਸਟੇਡੀਅਮ
NEXT STORY