ਨਵੀਂ ਦਿੱਲੀ- ਦਿੱਲੀ ਦੇ ਮਹਿਰੌਲੀ ’ਚ ਵਾਪਰੇ ਸ਼ਰਧਾ ਕਤਲਕਾਂਡ ਨੂੰ ਲੈ ਕੇ ਹਰ ਕਿਸੇ ’ਚ ਰੋਹ ਹੈ। ਆਫਤਾਬ ਦੀ ਦਰਿੰਦਗੀ ਦੀ ਸ਼ਿਕਾਰ ਹੋਈ ਸ਼ਰਧਾ ਨੂੰ ਨਿਆਂ ਦਿਵਾਉਣ ਲਈ ਦਿੱਲੀ ਵਿਚ ਹਿੰਦੂ ਏਕਤਾ ਮੰਚ ਵਲੋਂ ਆਯੋਜਿਤ ਮਹਾਪੰਚਾਇਤ ’ਚ ਅਜੀਬੋ-ਗਰੀਬ ਹੰਗਾਮਾ ਹੋ ਗਿਆ। ਪ੍ਰੋਗਰਾਮ ਦੌਰਾਨ ਇਕ ਔਰਤ ਨੇ ਸਟੇਜ ’ਤੇ ਹੀ ਆਪਣੇ ਕੁੜਮ ਦੀ ਜੁੱਤੀਆਂ ਨਾਲ ਕੁੱਟਮਾਰ ਕਰ ਦਿੱਤੀ। ਘਟਨਾ ਹਿੰਦੂ ਏਕਤਾ ਮੰਚ ਦੀ ‘ਬੇਟੀ ਬਚਾਓ ਮਹਾਪੰਚਾਇਤ’ ਦੀ ਹੈ।
ਇਹ ਵੀ ਪੜ੍ਹੋ- ਰਿਸ਼ਤਿਆਂ ਦੀ ਕਲੰਕ ਗਾਥਾ; 8 ਬੱਚਿਆਂ ਦਾ ਬਾਪ ਸੀ ‘ਅੰਜਨ ਦਾਸ’, ਮਾਂ-ਪੁੱਤ ਨੇ ਕਤਲ ਮਗਰੋਂ ਕੀਤੇ 10 ਟੁਕੜੇ

ਇਹ ਮਹਾਪੰਚਾਇਤ ਸ਼ਰਧਾ ਲਈ ਇਨਸਾਫ ਮੰਗਣ ਲਈ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੀ ਗੱਲ ਰੱਖ ਰਹੀ ਸੀ ਅਤੇ ਉਹ ਵਿਅਕਤੀ ਉਸ ਨੂੰ ਮਾਈਕ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਔਰਤ ਨੇ ਆਪਣੀ ਜੁੱਤੀ ਲਾਹ ਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਔਰਤ ਦੀ ਧੀ ਨੇ ਉਸ ਵਿਅਕਤੀ ਦੇ ਬੇਟੇ ਨਾਲ ਲਵ ਮੈਰਿਜ ਕਰਵਾਈ ਸੀ। ਔਰਤ ਇਸੇ ਬਾਰੇ ਸਟੇਜ ’ਤੇ ਦੱਸ ਰਹੀ ਸੀ। ਇਸ ਦੌਰਾਨ ਉਹ ਗੁੱਸੇ ’ਚ ਆ ਗਈ ਅਤੇ ਜੁੱਤੀ ਲਾਹ ਕੇ ਕੁੜਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪ੍ਰੋਗਰਾਮ ’ਚ ਮੌਜੂਦ ਬਾਕੀ ਲੋਕਾਂ ਨੇ ਸਟੇਜ ’ਤੇ ਆ ਕੇ ਔਰਤ ਨੂੰ ਰੋਕਿਆ।
ਇਹ ਵੀ ਪੜ੍ਹੋ- ਭੈਣ ਦੇ ਪ੍ਰੇਮੀ ਨੂੰ ਕੁਹਾੜੀ ਨਾਲ ਵੱਢ ਸੜਕ ਕਿਨਾਰੇ ਸੁੱਟੀ ਲਾਸ਼, ਕੁੜੀ ਬੋਲੀ- ਮੇਰੀਆਂ ਅੱਖਾਂ ਸਾਹਮਣੇ ਹੋਇਆ ਕਤਲ

ਉਕਤ ਵਿਅਕਤੀ ਦੀ ਪਛਾਣ ਸੱਤਿਆ ਪ੍ਰਕਾਸ਼ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਅਤੇ ਉਕਤ ਔਰਤ ਦੀ ਧੀ ਦਾ ਵਿਆਹ ਆਰੀਆ ਸਮਾਜ ਮੰਦਰ ’ਚ ਹੋਇਆ ਸੀ। ਉਨ੍ਹਾਂ ਅਦਾਲਤ ’ਚ ਮੈਰਿਜ ਸਰਟੀਫਿਕੇਟ ਲਈ ਅਰਜ਼ੀ ਵੀ ਦਿੱਤੀ ਹੋਈ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵਿਆਹ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਔਰਤ ਨੇ ਇਸ ਵਿਆਹ ਨੂੰ ਸਵੀਕਾਰ ਨਹੀਂ ਕੀਤਾ। ਔਰਤ ਨੂੰ ਲੱਗਦਾ ਹੈ ਕਿ ਉਸ ਦੀ ਬੇਟੀ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਸ਼ਰਧਾ ਕਤਲਕਾਂਡ: ਆਫਤਾਬ ਦਾ ਹੈਰਾਨ ਕਰਦਾ ਬਿਆਨ- ਫਾਂਸੀ ਵੀ ਮਿਲੀ ਤਾਂ ਅਫ਼ਸੋਸ ਨਹੀਂ, ਜੰਨਤ ’ਚ ਹੂਰ ਮਿਲੇਗੀ
ਦਿੱਲੀ ਆਬਕਾਰੀ ਨੀਤੀ : ਈ.ਡੀ. ਨੇ ਕਾਰੋਬਾਰੀ ਅਮਿਤ ਅਰੋੜਾ ਨੂੰ ਕੀਤਾ ਗ੍ਰਿਫ਼ਤਾਰ
NEXT STORY