ਨਵੀਂ ਦਿੱਲੀ—ਦਿੱਲੀ ਦੇ ਚਾਂਦਨੀ ਚੌਕ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਦੇ ਇਕ ਵਰਕਰ ਨੂੰ ਥੱਪੜ ਮਾਰ ਦਿੱਤਾ ਹੈ, ਜਿਸ 'ਆਪ' ਵਰਕਰ ਦੇ ਨਾਲ ਬਦਸਲੂਕੀ ਹੋਈ ਹੈ, ਉਸ ਦਾ ਨਾਂ ਧਰਮੇਸ਼ ਹੈ। ਅਲਕਾ ਦਾ ਦੋਸ਼ ਹੈ ਕਿ ਉਸ ਸ਼ਖਸ ਨੇ ਉਨ੍ਹਾਂ ਦੇ ਬੇਟੇ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ।
ਦਰਅਸਲ ਚਾਂਦਨੀ ਚੌਕ ਦੇ ਮਜਨੂੰ ਕੇ ਟਿੱਲੇ ਦੇ ਪੋਲਿੰਗ ਕੇਂਦਰ 126 ਤੋਂ 133 'ਤੇ ਅਲਕਾ ਲਾਂਬਾ ਅਤੇ 'ਆਪ' ਵਰਕਰ ਦੇ ਵਿਚਾਲੇ ਨੋਕ-ਝੋਕ ਹੋਈ।
ਦੱਸਣਯੋਗ ਹੈ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ 'ਚ ਸੱਤਾਧਾਰੀ 'ਆਪ', ਭਾਜਪਾ ਤੇ ਕਾਂਗਰਸ ਮੁੱਖ ਤੌਰ 'ਤੇ ਮੈਦਾਨ 'ਚ ਹਨ।
ਦਿੱਲੀ ਚੋਣਾਂ 2020 : ਪੋਲਿੰਗ ਬੂਥ ਅੰਦਰ ਦਿਲ ਦਾ ਦੌਰਾ ਪੈਣ ਨਾਲ ਚੋਣ ਅਧਿਕਾਰੀ ਦੀ ਮੌਤ
NEXT STORY