ਨਵੀਂ ਦਿੱਲੀ- ਜਾਪਾਨ ਦੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ 3 ਦਿਨਾਂ ਦੌਰੇ 'ਤੇ ਭਾਰਤ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਦਿੱਲੀ ਦੇ ਹੈਦਰਾਬਾਦ ਹਾਊਸ ਵਿਖੇ ਹੋਈ ਦੁਵੱਲੀ ਬੈਠਕ ਕੀਤੀ ਤੇ ਇੱਕ ਵੱਡਾ ਐਲਾਨ ਕੀਤਾ ਹੈ। ਦੋਵਾਂ ਦੇਸ਼ਾਂ ਨੇ 'ਭਾਰਤ-ਜਾਪਾਨ ਬਾਇਓਗੈਸ ਇਨੀਸ਼ੀਏਟਿਵ' ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਭਾਰਤ 'ਚ 1000 ਨਵੇਂ ਬਾਇਓਗੈਸ ਅਤੇ ਜੈਵਿਕ ਖਾਦ ਪਲਾਂਟ ਸਥਾਪਿਤ ਕੀਤੇ ਜਾਣਗੇ।
ਪੀ.ਐੱਮ. ਮੋਦੀ ਨੇ ਸਾਂਝੇ ਬਿਆਨ 'ਚ ਕਿਹਾ ਕਿ ਇਸ ਇਤਿਹਾਸਕ ਫ਼ੈਸਲੇ ਨਾਲ ਭਾਰਤ ਦੇ ਪਿੰਡਾਂ 'ਚ ਵਿਕਾਸ, ਖੁਸ਼ਹਾਲੀ ਅਤੇ ਰੁਜ਼ਗਾਰ ਨੂੰ ਤੇਜ਼ੀ ਮਿਲੇਗੀ। ਇਹ ਪਲਾਂਟ ਭਾਰਤ ਸਰਕਾਰ ਦੀ ਮੌਜੂਦਾ 'ਗੋਬਰ-ਧਨ' ਯੋਜਨਾ ਨੂੰ ਵੀ ਹੋਰ ਮਜ਼ਬੂਤ ਕਰਨਗੇ।
ਇਹ ਵੀ ਪੜ੍ਹੋ- 'ਗੋਰੀ ਮੇਮ' ਨਾਲ ਵਿਆਹ ਕਰਵਾ ਪਾਕਿਸਤਾਨ ਲੈ ਆਇਆ ਬੰਦਾ ! 12 ਸਾਲਾਂ 'ਚ ਹੀ ਨਰਕ ਬਣਾ'ਤੀ ਜ਼ਿੰਦਗੀ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਪਾਨੀ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਨੇ ਦੱਸਿਆ ਕਿ ਭਾਰਤ ਨੇ ਸਹਿਕਾਰੀ ਸਭਾਵਾਂ ਦੀ ਮਦਦ ਨਾਲ ਗਾਂ ਦੇ ਗੋਬਰ ਤੋਂ ਊਰਜਾ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਨੂੰ ਪੂਰਾ ਕਰਨ ਲਈ ਜਾਪਾਨ 'ਕੋਆਪ੍ਰੇਟਿਵ ਬਾਇਓਗੈਸ ਫਾਰ ਗ੍ਰੋਥ' ਪਹਿਲਕਦਮੀ ਤਹਿਤ ਪੂਰਾ ਸਹਿਯੋਗ ਦੇਵੇਗਾ। ਇਸ ਸਬੰਧੀ ਭਾਰਤ ਦੇ ਸਹਿਕਾਰਤਾ ਮੰਤਰਾਲੇ, ਪਸ਼ੂ ਪਾਲਣ ਤੇ ਡੇਅਰੀ ਵਿਭਾਗ ਅਤੇ ਜਾਪਾਨ ਦੇ ਆਰਥਿਕਤਾ, ਵਪਾਰ ਤੇ ਉਦਯੋਗ ਮੰਤਰਾਲੇ ਵਿਚਕਾਰ ਆਪਸੀ ਸਹਿਯੋਗ ਦੇ ਸਮਝੌਤੇ 'ਤੇ ਦਸਤਖਤ ਕੀਤੇ ਗਏ ਹਨ।
ਪੀ.ਐੱਮ. ਮੋਦੀ ਨੇ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸਨਾਏ ਤਾਕਾਇਚੀ ਦਾ ਭਾਰਤ ਆਉਣ 'ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਆਪਣੀ "ਛੋਟੀ ਭੈਣ" ਕਹਿ ਕੇ ਸੰਬੋਧਨ ਕੀਤਾ। ਮੋਦੀ ਨੇ ਕਿਹਾ, "ਉਹ ਇੱਕ ਦੂਰਅੰਦੇਸ਼ੀ ਅਤੇ ਹਰਮਨਪਿਆਰੀ ਆਗੂ ਹਨ। ਉਹ ਜਾਪਾਨ ਦੇ 'ਨਾਰਾ ਪ੍ਰਾਂਤ' ਤੋਂ ਆਉਂਦੇ ਹਨ, ਜੋ ਭਾਰਤ ਅਤੇ ਜਾਪਾਨ ਦੇ ਸਾਂਝੇ ਬੁੱਧ ਧਰਮ ਲਈ ਇੱਕ ਮਹੱਤਵਪੂਰਨ ਕੇਂਦਰ ਹੈ।"
ਇਹ ਵੀ ਪੜ੍ਹੋ- ਗਰਲਫ੍ਰੈਂਡ ਨੂੰ ਪ੍ਰਪੋਜ਼ ਕਰਨਾ ਮੁੰਡੇ ਨੂੰ ਪੈ ਗਿਆ ਮਹਿੰਗਾ ! ਦੋਵੇਂ ਜਣੇ ਹੋਏ ਗ੍ਰਿਫ਼ਤਾਰ, ਹੈਰਾਨ ਕਰੇਗਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਹੀਂ ਦੇਖਿਆ ਹੋਣਾ ਅਜਿਹਾ ਐਕਸੀਡੈਂਟ! ਰੇਲਿੰਗ ਪਾਰ ਕਰ ਸਰੀਏ 'ਚ ਫ਼ਸ ਗਈ ਗੱਡੀ, ਸੈਲਾਨੀ ਦੀ ਮੌਤ
NEXT STORY