ਨਵੀਂ ਦਿੱਲੀ- ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਮੰਗਲਵਾਰ ਨੂੰ ਬਾਂਸੇਰਾ ਵਿਚ 320 ਨਵੀਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਨ੍ਹਾਂ ਬੱਸਾਂ ਨੂੰ ਮਿਲਾ ਕੇ ਹੁਣ ਸ਼ਹਿਰ ਵਿਚ ਅਜਿਹੀਆਂ ਬੱਸਾਂ ਦੀ ਗਿਣਤੀ ਵੱਧ ਕੇ 1,970 ਹੋ ਗਈ ਹੈ। ਪ੍ਰੋਗਰਾਮ ਵਿਚ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਵੀ ਹਾਜ਼ਰ ਸਨ। ਸਾਲ 2025 ਦੇ ਅਖ਼ੀਰ ਤੱਕ ਦਿੱਲੀ ਵਿਚ ਕੁੱਲ 10,480 ਬੱਸਾਂ ਚਲਾਉਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਵਿਚ 80 ਫ਼ੀਸਦੀ ਬੱਸਾਂ ਇਲੈਕਟ੍ਰਿਕ ਹੋਣਗੀਆਂ।
ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਮੈਂ ਦਿੱਲੀ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ। ਅਸੀਂ ਇਕ ਹੋਰ ਪ੍ਰਾਪਤੀ ਹਾਸਲ ਕੀਤੀ ਹੈ। ਲੋਕਾਂ ਨੂੰ ਬਿਹਤਰ ਜਨਤਕ ਟਰਾਂਸਪੋਰਟ ਸਿਸਟਮ ਪ੍ਰਦਾਨ ਕਰਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦ੍ਰਿਸ਼ਟੀਕੋਣ ਸੀ।
ਅਮਿਤ ਸ਼ਾਹ ਨੇ ਕੇਰਲ ਦੇ CM ਨਾਲ ਗੱਲ ਕਰ ਕੇ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ
NEXT STORY