ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 1100 ਘਾਟਾਂ 'ਤੇ ਛਠ ਪੂਜਾ ਲਈ ਵੱਡੀਆਂ ਤਿਆਰੀਆਂ ਕੀਤੀਆਂ ਹਨ ਅਤੇ ਇਸ ਤਿਉਹਾਰ ਲਈ 25 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਛਠ ਤਿਉਹਾਰ 30 ਅਤੇ 31 ਅਕਤੂਬਰ ਨੂੰ ਮਨਾਇਆ ਜਾਵੇਗਾ। ਮੁੱਖ ਮੰਤਰੀ ਡਿਜੀਟਲ ਮਾਧਿਅਮ ਨਾਲ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਨ੍ਹਾਂ ਘਾਟਾਂ 'ਤੇ ਟਾਇਲਟ, ਐਂਬੂਲੈਂਸ, ਫਸਟ ਏਡ (ਮੁੱਢਲਾ ਇਲਾਜ) ਅਤੇ ਬਿਜਲੀ (ਪਾਵਰ ਬੈਕਅੱਪ) ਉਪਲੱਬਧ ਕਰਵਾਉਣ ਵਰਗੀਆਂ ਤਿਆਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਸੁਰੱਖਿਆ 'ਤੇ ਖ਼ਾਸ ਧਿਆਨ ਦੇ ਰਹੀ ਹੈ ਅਤੇ ਵੱਖ-ਵੱਖ ਥਾਂਵਾਂ 'ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣਗੇ।
ਕੇਜਰੀਵਾਲ ਨੇ ਕਿਹਾ,''ਪਿਛਲੇ 2 ਸਾਲਾਂ 'ਚ ਮਹਾਮਾਰੀ ਕਾਰਨ ਇਹ ਤਿਉਹਾਰ ਜਨਤਕ ਰੂਪ ਨਾਲ ਨਹੀਂ ਮਨਾਇਆ ਗਿਆ। 2014 'ਚ ਸਾਡੀ ਸਰਕਾਰ ਬਣਨ ਦੇ ਬਾਅਦ ਤੋਂ ਇਸ ਤਿਉਹਾਰ ਦਾ ਜਸ਼ਨ ਵੱਡਾ ਬਣਿਆ ਹੈ। ਸਾਡੇ ਸੱਤਾ 'ਚ ਆਉਣ ਤੋਂ ਪਹਿਲਾਂ ਤੱਕ ਸਰਕਾਰ 69 ਘਾਟਾਂ 'ਤੇ ਤਿਆਰੀਆਂ ਲਈ 2.5 ਕਰੋੜ ਰੁਪਏ ਦਾ ਫੰਡ ਅਲਾਟ ਕਰਦੀ ਸੀ ਪਰ ਹੁਣ ਇਹ ਬਜਟ ਵੱਧ ਕੇ 25 ਕਰੋੜ ਰੁਪਏ ਹੋ ਗਿਆ ਹੈ ਅਤੇ 1100 ਘਾਟਾਂ 'ਤੇ ਛਠ ਦਾ ਤਿਉਹਾਰ ਮਨਾਇਆ ਜਾਵੇਗਾ।'' ਮੁੱਖ ਮੰਤਰੀ ਨੇ ਲੋਕਾਂ ਨੂੰ ਨਾ ਸਿਰਫ਼ ਆਪਣੇ ਲਈ, ਸਗੋਂ ਦੇਸ਼ ਨੂੰ ਕੋਰੋਨਾ ਦੇ ਪ੍ਰਕੋਪ ਤੋਂ ਰਾਹਤ ਦਿਵਾਉਣ ਲਈ ਛਠ ਮਾਤਾ ਤੋਂ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ,''ਸੰਕਰਮਣ ਦੀ ਤੀਬਰਤਾ ਬੇਸ਼ੱਕ ਘੱਟ ਹੋ ਗਈ ਹੈ ਪਰ ਮਹਾਮਾਰੀ ਹਾਲੇ ਵੀ ਬਰਕਰਾਰ ਹੈ। ਕ੍ਰਿਪਾ ਕੋਰੋਨਾ ਅਨੁਕੂਲ ਵਿਵਹਾਰ ਅਪਣਾਓ ਅਤੇ ਮਾਸਕ ਪਹਿਨੋ। ਜੁਰਮਾਨਾ ਭਾਵੇਂ ਹੀ ਹਟਾ ਦਿੱਤਾ ਗਿਆ ਹੈ ਪਰ ਕ੍ਰਿਪਾ ਨਿਯਮਾਂ ਦੀ ਪਾਲਣਾ ਕਰੋ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਇਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ, ਸਰੀਰਕ ਸਬੰਧ ਬਣਾਉਣ ’ਚ ਨਾਬਾਲਿਗਾ ਦੀ ਇੱਛਾ ਮਾਇਨੇ ਨਹੀਂ ਰੱਖਦੀ
NEXT STORY