ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਰਾਜ ਸਭਾ 'ਚ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਰਾਸ਼ਟਰੀ ਰਾਜਧਾਨੀ ਦੀਆਂ ਤਿੰਨਾਂ ਨਗਰ ਨਿਗਮਾਂ ਨਾਲ 'ਮਤਰੇਈ ਮਾਂ' ਵਰਗਾ ਸਲੂਕ ਕਰ ਰਹੀ ਹੈ। ਸ਼ਾਹ ਨੇ 'ਦਿੱਲੀ ਨਗਰ ਨਿਗਮ (ਸੋਧ) ਬਿੱਲ, 2022' ਨੂੰ ਚਰਚਾ ਲਈ ਰਾਜ ਸਭਾ 'ਚ ਰੱਖਦਿਆਂ ਕਿਹਾ ਕਿ 10 ਸਾਲ ਪਹਿਲਾਂ ਦਿੱਲੀ ਨਗਰ ਨਿਗਮ ਨੂੰ ਤਿੰਨ ਨਿਗਮਾਂ- ਉੱਤਰੀ, ਦੱਖਣੀ ਅਤੇ ਪੂਰਬੀ ਨਗਰ ਨਿਗਮਾਂ 'ਚ ਵੰਡਿਆ ਗਿਆ ਸੀ ਪਰ ਇਸ ਫ਼ੈਸਲੇ ਦੇ ਪਿੱਛੇ ਦਾ ਇਰਾਦਾ ਹਾਲੇ ਤੱਕ ਸਪੱਸ਼ਟ ਨਹੀਂ ਹੈ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਹਿ ਮੰਤਰਾਲਾ 'ਚ ਇਸ ਦਾ ਕਾਰਨ ਲੱਭਿਆ ਪਰ ਰਿਕਾਰਡ 'ਚ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਨਿਗਮਾਂ ਦੀ ਵੰਡ ਬਾਰੇ ਸਾਬਕਾ ਸਰਕਾਰ ਦੀ ਮੰਸ਼ਾ ਬਾਰੇ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਦੇ ਪਿੱਛੇ ਮਕਸਦ ਚੰਗਾ ਹੀ ਰਿਹਾ ਹੋਵੇਗਾ ਪਰ ਉਸ ਦੇ ਉਮੀਦ ਅਨੁਸਾਰ ਨਤੀਜੇ ਨਹੀਂ ਆਏ।
ਇਹ ਵੀ ਪੜ੍ਹੋ : ਆਧਾਰ ਕਾਰਡ ’ਚ ਨਾਮ ਦੀ ਜਗ੍ਹਾ ਲਿਖਿਆ, ‘ਮਧੂ ਦਾ ਪੰਜਵਾਂ ਬੱਚਾ’, ਸਕੂਲ ਨੇ ਨਹੀਂ ਦਿੱਤਾ ਦਾਖ਼ਲਾ
ਉਨ੍ਹਾਂ ਕਿਹਾ ਕਿ ਦਿੱਲੀ ਰਾਸ਼ਟਰੀ ਰਾਜਧਾਨੀ ਹੈ, ਇੱਥੇ ਰਾਸ਼ਟਰਪਤੀ ਭਵਨ ਹੈ, ਪ੍ਰਧਾਨ ਮੰਤਰੀ ਰਿਹਾਇਸ਼ ਅਤੇ ਦਫ਼ਤਰ, ਕਈ ਦੂਤਘਰ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ 'ਚ ਰੱਖਦੇ ਹੋਏ ਜ਼ਰੂਰੀ ਹੈ ਕਿ ਨਾਗਰਿਕ ਸੇਵਾਵਾਂ ਦੀ ਜ਼ਿੰਮੇਵਾਰੀ ਨਿਗਮ ਠੀਕ ਤਰ੍ਹਾਂ ਉਠਾਉਣ। ਗ੍ਰਹਿ ਮੰਤਰੀ ਨੇ ਕਿਹਾ ਕਿ ਤਿੰਨੋਂ ਨਿਗਮਾਂ ਦੇ 10 ਸਾਲਾਂ ਤੱਕ ਵੱਖ-ਵੱਖ ਕੰਮ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਤਿੰਨੋਂ ਦੀਆਂ ਨੀਤੀਆਂ ਨੂੰ ਲੈ ਕੇ ਇਕਸਾਰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਤਿੰਨੋਂ ਨਿਗਮ ਵੱਖ-ਵੱਖ ਨੀਤੀਆਂ ਨਾਲ ਚੱਲਦੇ ਹਨ ਅਤੇ ਉਨ੍ਹਾਂ ਦੇ ਕਰਮੀਆਂ ਦੀ ਸੇਵਾ ਸ਼ਰਤਾਂ 'ਚ ਵੀ ਇਕਸਾਰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੜਬੜੀਆਂ ਕਾਰਨ ਕਰਮੀਆਂ 'ਚ ਵੀ ਅੰਸਤੁਸ਼ਟੀ ਨਜ਼ਰ ਆਈ। ਸ਼ਾਹ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ 250 ਵੱਡੀਆਂ ਹੜਤਾਲਾਂ ਹੋਈਆਂ, ਜਦੋਂ ਕਿ ਉਸ ਦੇ ਪਹਿਲੇ ਸਿਰਫ਼ 2 ਅਜਿਹੀਆਂ ਹੜਤਾਲਾਂ ਹੋਈਆਂ। ਸ਼ਾਹ ਨੇ ਦਾਅਵਾ ਕੀਤਾ ਕਿ ਵੰਡ ਦੇ ਸਮੇਂ ਸਰੋਤ ਅਤੇ ਜ਼ਿੰਮੇਵਾਰੀਆਂ ਦੀ ਵੰਡ ਸੋਚ-ਵਿਚਾਰ ਕੇ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਸਰਕਾਰ ਨਿਗਮਾਂ ਨਾਲ ਸੌਤੇਲਾ ਰਵੱਈਆ ਕਰ ਰਹੀ ਹੈ ਅਤੇ ਤਿੰਨੋਂ ਨਿਗਮਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੇ ਸਰੋਤ ਨਹੀਂ ਦੇ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੰਗੇਤਰ ਦੀ ਭੈਣ ਦੇ ਘਰ ਫਾਹੇ ਨਾਲ ਲਟਕੀ ਮਿਲੀ ਕੁੜੀ, 10 ਦਿਨਾਂ ਬਾਅਦ ਸੀ ਵਿਆਹ
NEXT STORY