ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਅਯੁੱਧਿਆ ਨੂੰ ਮੁੱਖ ਮੰਤਰੀ ਤੀਰਥ ਯੋਜਨਾ ’ਚ ਸ਼ਾਮਲ ਕੀਤਾ ਗਿਆ ਹੈ, ਜਿਸ ਦੇ ਅਧੀਨ ਹੁਣ ਦਿੱਲੀ ਦੇ ਸਾਰੇ ਬਜ਼ੁਰਗ ਮੁਫ਼ਤ ’ਚ ਅਯੁੱਧਿਆ ਜਾ ਕੇ ਰਾਮਲਲਾ ਦੇ ਦਰਸ਼ਨ ਕਰ ਸਕਣਗੇ। ਕੇਜਰੀਵਾਲ ਨੇ ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ ’ਚ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ’ਚ ਅਯੁੱਧਿਆ ਨੂੰ ਸ਼ਾਮਲ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ। ਇਸ ਫ਼ੈਸਲੇ ਤੋਂ ਬਾਅਦ ਦਿੱਲੀ ਦੇ ਬਜ਼ੁਰਗ ਹੋਰ ਤੀਰਥ ਥਾਂਵਾਂ ਦੀ ਤਰ੍ਹਾਂ ਅਯੁੱਧਿਆ ਦੇ ਵੀ ਦਰਸ਼ਨ ਕੀਤੇ ਜਾ ਸਕਣਗੇ। ਇਸ ਯੋਜਨਾ ਦੇ ਅਧੀਨ ਤੀਰਥ ਯਾਤਰੀਆਂ ਦਾ ਆਉਣਾ-ਜਾਣਾ, ਰਹਿਣਾ ਅਤੇ ਖਾਣਾ ਸਭ ਖਰਚ ਦਿੱਲੀ ਸਰਕਾਰ ਵਹਿਨ ਕਰਦੀ ਹੈ।
ਤੀਰਥ ਯਾਤਰੀਆਂ ਨੂੰ ਏ.ਸੀ. ਟਰੇਨ ਤੋਂ ਭੇਜਦੇ ਹਨ ਅਤੇ ਏ.ਸੀ. ਹੋਟਲ ’ਚ ਠਹਿਰਾਉਂਦੇ ਹਨ। ਇਸ ਦਾ ਪੂਰਾ ਖਰਚ ਦਿੱਲੀ ਸਰਕਾਰ ਵਹਿਨ ਕਰਦੀ ਹੈ ਅਤੇ ਤੀਰਥ ਯਾਤਰੀਆਂ ਨੂੰ ਆਪਣੇ ਪੱਧਰ ’ਤੇ ਕੁਝ ਵੀ ਖਰਚ ਨਹੀਂ ਕਰਨਾ ਪੈਂਦਾ ਹੈ। ਤੀਰਥ ਯਾਤਰਾ ਦੌਰਾਨ ਬਜ਼ੁਰਗਾਂ ਨੂੰ ਆਪਣੇ ਨਾਲ ਆਪਣੀ ਦੇਖਭਾਲ ਲਈ ਲਿਜਾਉਣ ਦੀ ਮਨਜ਼ੂਰੀ ਹੈ ਅਤੇ ਉਸ ਦਾ ਵੀ ਖਰਚ ਸਰਕਾਰ ਵਹਿਨ ਕਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਤੀਰਥ ਯਾਤਰਾ ਯੋਜਨਾ ਦੇ ਅਧੀਨ ਹੁਣ ਤੱਕ 35 ਹਜ਼ਾਰ ਲੋਕਾਂ ਨੂੰ ਯਾਤਰਾ ਕਰਵਾਈ ਗਈ ਹੈ। ਕੋਰੋਨਾ ਮਹਾਮਾਰੀ ਦੌਰਾਨ ਯਾਤਰਾ ਬੰਦ ਸੀ ਪਰ ਹੁਣ ਜਲਦ ਹੀ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਮਹੀਨੇ ’ਚ ਮੁੜ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਮੰਗਲਵਾਰ ਨੂੰ ਅਯੁੱਧਿਆ ਯਾਤਰਾ ’ਚ ਪ੍ਰਭੂ ਸ਼੍ਰੀਰਾਮ ਤੋਂ ਪ੍ਰਾਰਥਨਾ ਕੀਤੀ ਕਿ ਪ੍ਰਭੂ ਸ਼੍ਰੀਰਾਮ ਮੈਨੂੰ ਸਮਰੱਥਾ ਅਤੇ ਤਾਕਤ ਦੇਣ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਦੇਸ਼ਵਾਸੀਆਂ ਨੂੰ ਇੱਥੇ ਲਿਆ ਕੇ ਉਨ੍ਹਾਂ ਦੇ ਦਰਸ਼ਨ ਕਰਵਾ ਸਕਾਂ। ਉਨ੍ਹਾਂ ਕਿਹਾ ਕਿ ਉਹ ਸਭ ਦਾ ਸ਼ਰਵਨ ਕੁਮਾਰ ਬਣਨਾ ਚਾਹੁੰਦੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਬਾਈਕ 'ਤੇ ਲਿਜਾ ਰਹੇ ਹੋ ਬੱਚਿਆਂ ਨੂੰ ਤਾਂ ਰਹੋ ਸਾਵਧਾਨ... ਪਹਿਲਾਂ ਜਾਣੋ ਇਹ ਨਿਯਮ
NEXT STORY