ਨਵੀਂ ਦਿੱਲੀ-ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਣ ਲੱਗਾ ਹੈ। ਹੁਣ ਇੱਥੇ 24 ਘੰਟਿਆਂ ਦੌਰਾਨ 1000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਲੱਗੇ ਹਨ। ਅਜਿਹੇ 'ਚ ਦਿੱਲੀ ਸਰਕਾਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਲਗਾਤਾਰ ਪ੍ਰਬੰਧ ਕਰਨ 'ਚ ਜੁੱਟੀ ਹੈ। ਇਸ ਕ੍ਰਮ 'ਚ ਦਿੱਲੀ ਸਰਕਾਰ ਨੇ ਹੁਣ ਗੁਰੂ ਤੇਗ ਬਹਾਦਰ (ਜੀ.ਟੀ.ਬੀ) 'ਚ ਕੋਰੋਨਾ ਮਰੀਜ਼ਾਂ ਲਈ 1500 ਬੈੱਡ ਰਿਜ਼ਰਵ ਕਰ ਦਿੱਤੇ ਹਨ। ਹੁਣ ਇਸ ਹਸਪਤਾਲ 'ਚ ਸਿਰਫ ਕੋਰੋਨਾ ਦਾ ਹੀ ਇਲਾਜ ਹੋਵੇਗਾ।
ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਹਸਪਤਾਲ ਦਿੱਲੀ ਦਾ ਦੂਜਾ ਅਜਿਹਾ ਵੱਡਾ ਹਸਪਤਾਲ ਬਣ ਜਾਵੇਗਾ, ਜਿਸ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਹੋਵੇਗਾ। ਦੱਸ ਦੇਈਏ ਕਿ 1 ਦਿਨ ਪਹਿਲਾਂ ਸਰਕਾਰ ਨੇ 3 ਹਸਪਤਾਲਾਂ ਜੀ.ਟੀ.ਬੀ 'ਚ 500 ਬੈੱਡ, ਦੀਪਚੰਦ ਬੰਧੂ 'ਚ 200 ਬੈੱਡ, ਸਤਿਆਵਾਦੀ ਰਾਜਾ ਹਰਿਚੰਦਰ 'ਚ 200 ਬੈੱਡ ਕੋਰੋਨਾ ਮਰੀਜ਼ਾਂ ਲਈ ਰਿਜ਼ਰਵ ਕੀਤੇ ਸੀ।
ਸ਼ਨੀਵਾਰ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਆਦੇਸ਼ 'ਚ ਜੀ.ਟੀ.ਬੀ ਹਸਪਤਾਲ 'ਚ 1000 ਬੈੱਡ ਹੋਰ ਵਧਾ ਕੇ 1500 ਬੈੱਡ ਰਿਜ਼ਰਵ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ 2 ਹਸਪਤਾਲਾਂ 'ਚ ਐੱਲ.ਐੱਨ.ਜੇ.ਪੀ 'ਚ 2000 ਬੈੱਡ ਅਤੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ 'ਚ 500 ਬੈੱਡ ਕੋਰੋਨਾ ਮਰੀਜ਼ਾਂ ਲਈ ਰਿਜ਼ਰਵ ਸੀ।
ਇਨ੍ਹਾਂ ਤਿੰਨਾਂ ਨੇ ਹਸਪਤਾਲ ਦੇ ਐੱਮ.ਐੱਸ ਨੂੰ 2 ਜੂਨ ਤੱਕ ਕੋਰੋਨਾ ਮਰੀਜ਼ਾਂ ਦੇ ਇਲਾਜ ਦੀ ਸਹੂਲਤ ਸ਼ੁਰੂ ਕਰਨ ਦੇ ਲਈ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਬਾਅਦ ਦਿੱਲੀ ਸਰਕਾਰ ਦੇ ਹਸਪਤਾਲਾਂ 'ਚ 3400 ਬੈੱਡ ਕੋਰੋਨਾ ਮਰੀਜ਼ਾਂ ਦੇ ਲਈ ਰਿਜ਼ਰਵ ਹੋ ਗਏ ਹਨ। ਦੱਸਣਯੋਗ ਹੈ ਕਿ ਦਿੱਲੀ 'ਚ ਹੁਣ ਤੱਕ ਕੋਰੋਨਾ ਇਨਫੈਕਟਡ ਮਾਮਲਿਆਂ ਦੀ ਗਿਣਤੀ 18000 ਤੋਂ ਪਾਰ ਪਹੁੰਚ ਚੁੱਕੀ ਹੈ ਜਦਕਿ 416 ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ--- ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 8380 ਨਵੇਂ ਮਾਮਲੇ, 193 ਲੋਕਾਂ ਦੀ ਹੋਈ ਮੌਤ
ਦਿੱਲੀ ਸਰਕਾਰ ਦਾ ਆਦੇਸ਼, ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ 2 ਘੰਟੇ ਅੰਦਰ ਮੁਰਦਾਘਰ ਭੇਜੀਆਂ ਜਾਣ
NEXT STORY