ਨਵੀਂ ਦਿੱਲੀ (ਵਾਰਤਾ)— ਦਿੱਲੀ ਦੇ ਸਿਹਤ ਮੰਤਰੀ ਸੱਤਿਯੇਂਦਰ ਜੈਨ ਦੀ ਸਿਹਤ ਵਿਗੜ ਗਈ ਹੈ। ਉਨ੍ਹਾਂ ਨੂੰ ਦਿੱਲੀ ਦੇ ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਬੀਤੀ ਰਾਤ ਭਰਤੀ ਕਰਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਤੇਜ਼ ਬੁਖਾਰ ਅਤੇ ਸਾਹ ਲੈਣ 'ਚ ਤਕਲੀਫ ਸੀ, ਜੋ ਕਿ ਕੋਰੋਨਾ ਵਾਇਰਸ ਦੇ ਲੱਛਣਾਂ 'ਚ ਸ਼ਾਮਲ ਹਨ।
ਸੱਤਿਯੇਂਦਰ ਜੈਨ ਦਾ ਕੋਰੋਨਾ ਵਾਇਰਸ ਟੈਸਟ ਵੀ ਕਰਾਇਆ ਗਿਆ ਹੈ। ਉਨ੍ਹਾਂ ਦੇ ਟੈਸਟ ਦੀ ਰਿਪੋਰਟ ਛੇਤੀ ਹੀ ਸਾਹਮਣੇ ਆਵੇਗੀ। ਅਜੇ ਹਸਪਤਾਲ 'ਚ ਉਨ੍ਹਾਂ ਨੂੰ ਆਕਸੀਜਨ ਸਪੋਰਟ 'ਤੇ ਰੱਖਿਆ ਗਿਆ ਹੈ। ਸਿਹਤ ਮੰਤਰੀ ਨੇ ਖੁਦ ਟਵੀਟ ਕਰ ਕੇ ਆਪਣੇ ਭਰਤੀ ਹੋਣ ਦੀ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਤੇਜ਼ ਬੁਖਾਰ ਅਤੇ ਸਾਹ ਲੈਣ ਵਿਚ ਆ ਰਹੀ ਮੁਸ਼ਕਲ ਤੋਂ ਬਾਅਦ ਮੈਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ। ਮੈਂ ਹਰ ਕਿਸੇ ਨੂੰ ਅਪਡੇਟ ਕਰਦਾ ਰਹਾਂਗਾ।
ਓਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਕੈਬਨਿਟ ਸਹਿਯੋਗੀ ਸਿਹਤ ਮੰਤਰੀ ਸੱਤਿਯੇਂਦਰ ਜੈਨ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਤੁਸੀਂ ਆਪਣੀ ਸਿਹਤ ਦਾ ਖਿਆਲ ਕੀਤੇ ਬਿਨਾਂ ਦਿਨ-ਰਾਤ 24 ਘੰਟੇ ਜਨਤਾ ਦੀ ਸੇਵਾ 'ਚ ਲੱਗੇ ਰਹੇ। ਆਪਣਾ ਖਿਆਲ ਰੱਖੋਂ ਅਤੇ ਛੇਤੀ ਸਿਹਤਮੰਦ ਹੋਵੋ। ਦੱਸ ਦੇਈਏ ਕਿ ਬੀਤੇ ਦਿਨੀਂ ਕੇਜਰੀਵਾਲ ਦਾ ਵੀ ਕੋਰੋਨਾ ਟੈਸਟ ਕੀਤਾ ਗਿਆ ਸੀ। ਉਨ੍ਹਾਂ ਨੂੰ ਬੁਖਾਰ ਅਤੇ ਗਲੇ 'ਚ ਖ਼ਰਾਸ਼ ਦੀ ਸ਼ਿਕਾਇਤ ਸੀ। ਹਾਲਾਂਕਿ ਚੰਗੀ ਗੱਲ ਇਹ ਰਹੀ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ।
ਮਜ਼ਦੂਰ ਸਪੈਸ਼ਲ ਟਰੇਨਾਂ 'ਚ 60 ਲੱਖ ਲੋਕਾਂ ਨੇ ਕੀਤਾ ਸਫਰ, ਰੇਲਵੇ ਨੇ ਕਮਾਏ 360 ਕਰੋੜ ਰੁਪਏ
NEXT STORY