ਨਵੀਂ ਦਿੱਲੀ— ਦਿੱਲੀ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕਰ ਕੇ ਗਊ ਹੱਤਿਆ 'ਤੇ ਲੱਗੀ ਪਾਬੰਦੀ ਦਾ ਦਾਇਰਾ ਵਧਾ ਕੇ ਇਸ 'ਚ ਸਾਨ੍ਹ, ਬਲਦ ਅਤੇ ਮੱਝ ਨੂੰ ਵੀ ਸ਼ਾਮਲ ਕਰਨ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ 'ਚ ਤਰਕ ਦਿੱਤਾ ਗਿਆ ਹੈ ਕਿ ਜੇਕਰ ਗਾਂਵਾਂ ਦੇ ਕਤਲ 'ਤੇ ਰੋਕ ਹੈ ਤਾਂ ਇਸ 'ਚ ਇ ਦੇ ਨਰ ਸਹਿਯੋਗੀ ਅਤੇ ਵੰਸ਼ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ। ਇਸ 'ਚ ਕਿਹਾ ਗਿਆ ਹੈ ਕਿ ਜਿੱਥੇ ਤੱਕ ਸ਼ੇਰ ਜਾਂ ਮੋਰ ਵਰਗੀਆਂ ਹੋਰ ਪ੍ਰਜਾਤੀਆਂ ਦਾ ਸਵਾਲ ਹੈ ਤਾਂ ਇਨ੍ਹਾਂ ਦੇ ਮਾਮਲੇ 'ਚ ਨਰ ਅਤੇ ਮਾਦਾ ਦੋਹਾਂ ਨੂੰ ਮਾਰਨ 'ਤੇ ਰੋਕ ਹੈ, ਇਸ ਲਈ ਸਾਨ੍ਹ ਅਤੇ ਬਲਦਾਂ ਦੇ ਕਤਲ 'ਤੇ ਵੀ ਰੋਕ ਲੱਗਣੀ ਚਾਹੀਦੀ ਹੈ।
ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਉਮਰ ਵਧ ਹੋਣ ਜਾਂ ਵਰਤੋਂ ਖਤਮ ਹੋਣ ਤੋਂ ਬਾਅਦ ਵੀ ਮੱਝ, ਸਾਨ੍ਹ ਅਤੇ ਬਲਦ ਖੇਤੀਬਾੜੀ ਅਤੇ ਪ੍ਰਜਨਨ ਗਤੀਵਿਧੀਆਂ 'ਚ ਮਦਦ ਕਰ ਸਕਦੇ ਹਨ। ਇਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਪਸ਼ੂਆਂ ਦੇ ਮੂਤਰ ਅਤੇ ਗੋਬਰ ਦੀ ਵਰਤੋਂ ਖਾਦ ਦੇ ਰੂਪ 'ਚ ਕੀਤਾ ਜਾ ਸਕਦਾ ਹੈ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਹੈ ਕਿ ਉਹ ਪਿਛਲੇ ਸਾਲ ਇਸ ਮੁੱਦੇ 'ਤੇ ਸੁਪਰੀਮ ਕੋਰਟ ਗਿਆ ਸੀ, ਜਿਸ ਨੇ ਉਸ ਨੂੰ ਦਿੱਲੀ ਹਾਈ ਕੋਰਟ ਜਾਣ ਨੂੰ ਕਿਹਾ।
ਅਮਰੀਕੀ ਨਹੀਂ ਭਾਰਤੀ ਲਿਬਾਸ 'ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ (ਤਸਵੀਰਾਂ)
NEXT STORY