ਫਰੀਦਾਬਾਦ (ਮਹਾਵੀਰ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਲੀ ਹਾਈ ਕੋਰਟ ਨੇ ਰਾਹਤ ਦਿੰਦੇ ਹੋਏ ਹੇਠਲੀ ਅਦਾਲਤ ਤੋਂ ਮਿਲੀ 4 ਸਾਲ ਕੈਦ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਚੌਟਾਲਾ ਦੀ ਅਪੀਲ ’ਤੇ ਸੁਣਵਾਈ ਹੋਣ ਤੱਕ ਜਾਰੀ ਰਹੇਗੀ।
ਅਦਾਲਤ ਨੇ ਜਾਰੀ ਕੀਤੇ ਗਏ ਹੁਕਮ ’ਚ ਕਿਹਾ ਕਿ ਅਪੀਲਕਰਤਾ (ਚੌਟਾਲਾ) ਦੀ ਸਜ਼ਾ ’ਤੇ ਮੌਜੂਦਾ ਅਪੀਲ ਦੇ ਪੈਂਡਿੰਗ ਰਹਿਣ ਕਾਰਨ ਤੱਕ ਰੋਕ ਲਾਈ ਜਾਂਦੀ ਹੈ ਪਰ ਉਸ ਲਈ ਹੇਠਲੀ ਅਦਾਲਤ ਵਲੋਂ ਲਾਏ ਗਏ 50 ਲੱਖ ਰੁਪਏ ਦੇ ਜ਼ੁਰਮਾਨੇ ਦਾ ਭੁਗਤਾਨ ਕਰਨਾ ਜ਼ਰੂਰੀ ਹੈ ਅਤੇ ਹੇਠਲੀ ਅਦਾਲਤ ਦੀ ਇੱਛਾ ਮੁਤਾਬਕ 5 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਅਤੇ ਓਨੇ ਦਾ ਹੀ ਮੁਚਲਕਾ ਭਰਨਾ ਜ਼ਰੂਰੀ ਹੈ। ਅਪੀਲਕਰਤਾ ਹੇਠਲੀ ਅਦਾਲਤ ਦੀ ਆਗਿਆ ਬਿਨਾਂ ਵਿਦੇਸ਼ ਨਹੀਂ ਜਾਵੇਗਾ।
ਦੱਸ ਦੇਈਏ ਕਿ ਚੌਟਾਲਾ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮਿਲੀ 4 ਸਾਲ ਦੀ ਸਜ਼ਾ ਨੂੰ ਦਿੱਲੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਰਾਊਜ਼ ਐਵੇਨਿਊ ਅਦਾਲਤ ਨੇ 27 ਮਈ ਨੂੰ ਸਜ਼ਾ ਸੁਣਾਉਂਦੇ ਹੋਏ ਉਨ੍ਹਾਂ ’ਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ ਅਤੇ ਨਾਲ ਹੀ ਸਿਰਸਾ ਅਤੇ ਪੰਚਕੂਲਾ ਸਮੇਤ 4 ਜਾਇਦਾਦਾਂ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ। ਚੌਟਾਲਾ ’ਤੇ ਸਾਲ 1993 ਤੋਂ 2006 ਵਿਚਾਲੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਸਾਬਤ ਹੋਇਆ ਹੈ।
ਅਫਗਾਨਿਸਤਾਨ ’ਚ ਜ਼ੁਲਮਾਂ ਦਰਮਿਆਨ ਭਾਰਤ ਪਹੁੰਚੇ 30 ਹੋਰ ਸਿੱਖ, ਚਿਹਰੇ ’ਤੇ ਦਿੱਸੀ ਖੁਸ਼ੀ (ਤਸਵੀਰਾਂ)
NEXT STORY