ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਕਮਾਉਣ ਦੀ ਸਮਰੱਥਾ ਰੱਖਣ ਵਾਲੀਆਂ ਯੋਗ ਔਰਤਾਂ ਨੂੰ ਆਪਣੇ ਪਤੀਆਂ ਤੋਂ ਅੰਤਰਿਮ ਗੁਜ਼ਾਰਾ ਭੱਤੇ ਦੀ ਮੰਗ ਨਹੀਂ ਕਰਨੀ ਚਾਹੀਦੀ। ਹਾਈ ਕੋਰਟ ਨੇ ਕਿਹਾ ਕਿ ਕਾਨੂੰਨ ਵਿਹਲੇ ਬੈਠੇ ਰਹਿਣ ਨੂੰ ਉਤਸ਼ਾਹ ਨਹੀਂ ਦਿੰਦਾ। ਜਸਟਿਸ ਚੰਦਰਧਾਰੀ ਸਿੰਘ ਨੇ 19 ਮਾਰਚ ਨੂੰ ਕਿਹਾ ਕਿ ਸੀ. ਆਰ. ਪੀ. ਸੀ. ਦੀ ਧਾਰਾ 125 (ਪਤਨੀ, ਬੱਚਿਆਂ ਅਤੇ ਮਾਤਾ-ਪਿਤਾ ਦੀ ਪਾਲਣ-ਪੋਸ਼ਣ ਲਈ ਹੁਕਮ) ’ਚ ਪਤੀ-ਪਤਨੀ ਵਿਚਾਲੇ ਬਰਾਬਰੀ ਬਣਾਈ ਰੱਖਣ ਅਤੇ ਪਤਨੀ, ਬੱਚਿਆਂ ਅਤੇ ਮਾਤਾ-ਪਿਤਾ ਨੂੰ ਸੁਰੱਖਿਆ ਦੇਣ ਦੀ ਗੱਲ ਕਰਦੀ ਹੈ ਪਰ ਇਹ ‘ਵਿਹਲੇ ਬੈਠੇ ਰਹਿਣ’ ਨੂੰ ਉਤਸ਼ਾਹ ਨਹੀਂ ਦਿੰਦੀ।
ਹਾਈ ਕੋਰਟ ਨੇ ਇਕ ਔਰਤ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ’ਚ ਉਸ ਨੇ ਵੱਖ ਹੋਏ ਪਤੀ ਤੋਂ ਅੰਤਰਿਮ ਗੁਜ਼ਾਰਾ ਭੱਤੇ ਦੀ ਮੰਗ ਨੂੰ ਰੱਦ ਕਰਨ ਸਬੰਧੀ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਜਸਟਿਸ ਸਿੰਘ ਨੇ ਕਿਹਾ,‘‘ਇਕ ਪੜ੍ਹੀ-ਲਿਖੀ ਪਤਨੀ, ਜਿਸ ਕੋਲ ਚੰਗੀ ਨੌਕਰੀ ਦਾ ਤਜਰਬਾ ਹੋਵੇ, ਉਸ ਨੂੰ ਸਿਰਫ਼ ਆਪਣੇ ਪਤੀ ਤੋਂ ਗੁਜ਼ਾਰਾ ਭੱਤਾ ਪਾਉਣ ਲਈ ਵਿਹਲੇ ਨਹੀਂ ਬੈਠੇ ਰਹਿਣਾ ਚਾਹੀਦਾ ਹੈ। ਇਸ ਲਈ, ਮੌਜੂਦਾ ਮਾਮਲੇ ’ਚ ਅੰਤਰਿਮ ਗੁਜ਼ਾਰਾ ਭੱਤੇ ਦੀ ਮੰਗ ਨੂੰ ਉਤਸ਼ਾਹ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਸ ਅਦਾਲਤ ਨੂੰ ਪਟੀਸ਼ਨਰ ਕੋਲ ਕਮਾਉਣ ਅਤੇ ਆਪਣੀ ਸਿੱਖਿਆ ਦਾ ਫਾਇਦਾ ਚੁੱਕਣ ਦੀ ਸਮਰੱਥਾ ਦਿਸਦੀ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਐਲਨ ਮਸਕ ਦੀ ‘ਐਕਸ’ ਨੇ ਭਾਰਤ ਸਰਕਾਰ ’ਤੇ ਕੀਤਾ ਮੁਕੱਦਮਾ, ਲਾਇਆ ਇਹ ਦੋਸ਼
NEXT STORY