ਨਵੀਂ ਦਿੱਲੀ- ਦਿੱਲੀ ਮੇਅਰ ਦਾ ਅਹੁਦਾ ਸੰਭਾਲਣ ਮਗਰੋਂ ਮੇਅਰ ਸ਼ੈਲੀ ਓਬਰਾਏ ਐਕਸ਼ਨ ਮੋਡ 'ਚ ਹੈ। ਸ਼ੈਲੀ ਓਬਰਾਏ ਨੇ ਜਨਤਕ ਸਿਹਤ, ਸਾਫ਼-ਸਫਾਈ ਅਤੇ ਵਾਤਾਵਰਣ ਪ੍ਰਬੰਧਨ ਸਮੇਤ ਦਿੱਲੀ ਨਗਰ ਨਿਗਮ (MCD) ਦੇ ਵੱਖ-ਵੱਖ ਵਿਭਾਗਾਂ ਦੀ ਚੱਲ ਰਹੀ ਅਤੇ ਆਗਾਮੀ ਪ੍ਰਾਜੈਕਟਾਂ ਦਾ ਵੇਰਵਾ ਮੰਗਿਆ ਹੈ।
ਸ਼ੈਲੀ ਬੀਤੀ 22 ਫਰਵਰੀ ਨੂੰ ਸ਼ਹਿਰ ਦੀ ਮੇਅਰ ਚੁਣੀ ਗਈ ਸੀ ਅਤੇ ਉਨ੍ਹਾਂ ਨੇ ਉਸੇ ਦਿਨ ਤੋਂ ਕਾਰਜਭਾਰ ਸੰਭਾਲ ਲਿਆ ਸੀ। ਇਕ ਅਧਿਕਾਰਤ ਸੂਤਰ ਨੇ ਕਿਹਾ ਕਿ ਮੇਅਰ ਨੇ ਨਗਰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖ ਕੇ MCD ਦੇ ਵੱਖ-ਵੱਖ ਵਿਭਾਗਾਂ ਤੋਂ ਚੱਲ ਰਹੇ ਕੰਮਾਂ ਅਤੇ ਪ੍ਰਾਜੈਕਟਾਂ ਅਤੇ ਯੋਜਨਾਬੱਧ ਪ੍ਰਾਜੈਕਟਾਂ ਦੀ ਸਥਿਤੀ ਬਾਰੇ ਸਾਰੇ ਵੇਰਵੇ ਮੰਗੇ ਹਨ।
ਮੇਅਰ ਚੁਣੇ ਜਾਣ ਤੋਂ ਤੁਰੰਤ ਬਾਅਦ ਓਬਰਾਏ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਨਗਰ ਨਿਗਮ ਅਗਲੇ ਤਿੰਨ ਦਿਨਾਂ ਵਿਚ ਲੈਂਡਫਿਲ ਸਾਈਟ ਦਾ ਮੁਆਇਨਾ ਕਰੇਗੀ ਅਤੇ 4 ਦਸੰਬਰ ਨੂੰ ਹੋਣ ਵਾਲੀਆਂ MCD ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ 10 'ਗਾਰੰਟੀਆਂ' ਨੂੰ ਪੂਰਾ ਕਰਨ ਲਈ ਕੰਮ ਕਰੇਗੀ।
ਮੇਅਰ ਨੇ ਜਨ ਸਿਹਤ, ਬਾਗਬਾਨੀ, ਇੰਜੀਨੀਅਰਿੰਗ, ਸੈਨੀਟੇਸ਼ਨ ਅਤੇ ਵਾਤਾਵਰਣ ਪ੍ਰਬੰਧਨ ਸੇਵਾਵਾਂ ਅਤੇ ਸਿੱਖਿਆ ਸਮੇਤ ਹੋਰ ਵਿਭਾਗਾਂ ਤੋਂ ਜਾਣਕਾਰੀ ਮੰਗੀ। ਸੂਤਰਾਂ ਨੇ ਕਿਹਾ ਕਿ ਵਿਭਾਗਾਂ ਵੱਲੋਂ ਆਉਣ ਵਾਲੇ ਕੁਝ ਦਿਨਾਂ 'ਚ ਵੇਰਵੇ ਦਿੱਤੇ ਜਾਣ ਦੀ ਉਮੀਦ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ MCD ਦੇ ਫ਼ੈਸਲੇ ਲੈਣ ਵਾਲੀ ਸਰਵਉੱਚ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਨੂੰ ਲੈ ਕੇ ਅਨਿਸ਼ਚਿਤਤਾ ਦੀ ਸਥਿਤੀ ਹੈ। ਹੁਣ ਮੇਅਰ ਚੁਣੇ ਜਾਣ ਨਾਲ MCD ਬਜਟ 2023-24 ਦਾ ਬਾਕੀ ਬਚਿਆ ਹਿੱਸਾ ਨਗਰ ਨਿਗਮ ਹਾਊਸ ਵਲੋਂ ਪਾਸ ਕੀਤੇ ਜਾਣ ਦੀ ਉਮੀਦ ਹੈ।
ਹੁਣ ਆਉਣ ਵਾਲੀ ਹੈ ਕੋਰੋਨਾ ਦੀ 'ਨੈਨੋ ਵੈਕਸੀਨ', ਚੂਹਿਆਂ 'ਤੇ ਕੀਤਾ ਗਿਆ ਅਧਿਐਨ ਰਿਹੈ ਸਫ਼ਲ
NEXT STORY