ਨਵੀਂ ਦਿੱਲੀ (ਭਾਸ਼ਾ)-ਕੋਵਿਡ-19 ਕਾਰਨ ਹੋਏ ਨੁਕਸਾਨ, ਕਰਜ਼ੇ ਦੀ ਅਦਾਇਗੀ ਅਤੇ ਰੱਖ-ਰਖਾਅ ਦੀ ਲਾਗਤ ਕਾਰਨ ਵਿੱਤੀ ਸੰਕਟ ਨਾਲ ਜੂਝ ਰਹੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ. ਐੱਮ. ਆਰ. ਸੀ.) ਨੇ ਸੋਮਵਾਰ ਨੂੰ ਲੱਗਭਗ 8 ਸਾਲ ਦੇ ਵਕਫੇ ਮਗਰੋਂ ਯਾਤਰੀ ਕਿਰਾਏ ’ਚ ਵਾਧਾ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਾਧਾ ਯਾਤਰਾ ਦੀ ਦੂਰੀ ਦੇ ਆਧਾਰ ’ਤੇ 1 ਤੋਂ 4 ਰੁਪਏ ਤੱਕ ਹੋਵੇਗਾ। ਨਵੀਆਂ ਦਰਾਂ ਵਿਚ 2 ਕਿਲੋਮੀਟਰ ਤੱਕ ਦੀ ਦੂਰੀ ਦਾ ਕਿਰਾਇਆ 10 ਰੁਪਏ ਤੋਂ ਵਧ ਕੇ 11 ਰੁਪਏ ਹੋ ਗਿਆ ਹੈ, ਜਦੋਂ ਕਿ 32 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਲਈ ਕਿਰਾਇਆ 60 ਰੁਪਏ ਤੋਂ ਵਧ ਕੇ 64 ਰੁਪਏ ਹੋ ਗਿਆ ਹੈ।
ਕੱਲ੍ਹ ਹੋਵੇਗੀ PMO ਦੀ ਵੱਡੀ ਬੈਠਕ, ਇਨ੍ਹਾਂ ਮੁੱਦਿਆ 'ਤੇ ਕਰਨਗੇ ਚਰਚਾ
NEXT STORY