ਨਵੀਂ ਦਿੱਲੀ- ਦਿੱਲੀ ਮੈਟਰੋ 'ਚ ਸਰਕਾਰੀ ਨੌਕਰੀ ਪਾਉਣ ਦਾ ਸੁਨਹਿਰਾ ਮੌਕਾ ਆ ਗਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਜਨਰਲ ਮੈਨੇਜਰ, ਪ੍ਰਾਜੈਕਟ ਡਾਇਰੈਕਟਰ ਅਤੇ ਸੁਪਰਵਾਈਜ਼ਰ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਦਿੱਲੀ ਮੈਟਰੋ ਦੀ ਅਧਿਕਾਰਤ ਵੈੱਬਸਾਈਟ http://delhimetrorail.com 'ਤੇ ਜਾ ਕੇ ਫਾਰਮ ਭਰ ਸਕਦੇ ਹਨ। ਉਮੀਦਵਾਰ ਸੁਪਰਵਾਈਜ਼ਰ ਲਈ 8 ਨਵੰਬਰ ਤੱਕ, ਪ੍ਰਾਜੈਕਟ ਡਾਇਰੈਕਟਰ ਲਈ 12 ਨਵੰਬਰ ਤੱਕ ਅਤੇ ਜਨਰਲ ਮੈਨੇਜਰ ਲਈ 13 ਨਵੰਬਰ ਤੱਕ ਅਪਲਾਈ ਕਰ ਸਕਦੇ ਹਨ।
ਭਰਤੀ ਡਿਟੇਲ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੀ ਇਸ ਭਰਤੀ ਮੁਹਿੰਮ ਜ਼ਰੀਏ ਕੁੱਲ 9 ਅਹੁਦਿਆਂ ਨੂੰ ਭਰਿਆ ਜਾਵੇਗਾ।
ਯੋਗਤਾ
ਜਨਰਲ ਮੈਨੇਜਰ ਦੇ ਅਹੁਦੇ ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ ਸਿਵਲ ਇੰਜੀਨੀਅਰ ਵਿਚ ਬੈਚਲਰ ਦੀ ਡਿਗਰੀ ਹੋਣੀ ਚਾਹੀਦੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਇਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ। ਪ੍ਰਾਜੈਕਟ ਡਾਇਰੈਕਟਰ ਲਈ ਸਿਵਲ ਇੰਜੀਨੀਅਰਿੰਗ ਬੈਚਲਰ ਡਿਗਰੀ ਵਿਚ ਘੱਟੋ-ਘੱਟ 60 ਫੀਸਦੀ ਅੰਕ ਹੋਣੇ ਵੀ ਜ਼ਰੂਰੀ ਹਨ। ਜਦੋਂ ਕਿ ਸੁਪਰਵਾਈਜ਼ਰ ਦੇ ਅਹੁਦੇ ਲਈ ਇਲੈਕਟ੍ਰੀਕਲ/ਇਲੈਕਟ੍ਰੋਨਿਕਸ ਇੰਜੀਨੀਅਰ/ਆਈ.ਟੀ/ਕੰਪਿਊਟਰ ਸਾਇੰਸ ਆਦਿ ਵਿਚ ਫੁੱਲ ਟਾਈਮ ਡਿਪਲੋਮਾ ਹੋਣਾ ਚਾਹੀਦਾ ਹੈ।
ਉਮਰ ਹੱਦ
ਅਹੁਦੇ ਮੁਤਾਬਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 55 ਤੋਂ 62 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਦਿੱਲੀ ਮੈਟਰੋ ਵਿਚ ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਬਿਨਾਂ ਕਿਸੇ ਪ੍ਰੀਖਿਆ ਦੇ ਸਿੱਧੇ ਇੰਟਰਵਿਊ ਜ਼ਰੀਏ ਕੀਤੀ ਜਾਵੇਗੀ। ਇੰਟਰਵਿਊ ਵਿਚ ਕੁਆਲੀਫਾਈਡ ਹੋਣ ਵਾਲੇ ਉਮੀਦਵਾਰਾਂ ਦਾ ਮੈਡੀਕਲ ਫਿਟਨੈੱਸ ਟੈਸਟ ਹੋਵੇਗਾ। ਚੁਣੇ ਗਏ ਉਮੀਦਵਾਰ ਇੰਟਰਵਿਊ ਤੋਂ ਬਾਅਦ ਸਿੱਧੇ ਅਗਲੇ ਪੜਾਅ ਵਿਚ ਚੱਲੇ ਜਾਣਗੇ।
ਇੰਝ ਕਰੋ ਅਪਲਾਈ
ਦਿੱਲੀ ਮੈਟਰੋ ਦੀ ਇਸ ਭਰਤੀ 'ਚ ਉਮੀਦਵਾਰਾਂ ਨੂੰ ਆਫਲਾਈਨ ਅਪਲਾਈ ਕਰਨਾ ਹੋਵੇਗਾ। ਉਮੀਦਵਾਰਾਂ ਨੂੰ ਨਿਰਧਾਰਤ ਆਖਰੀ ਤਾਰੀਖ਼ ਤੱਕ ਲੋੜੀਂਦੇ ਦਸਤਾਵੇਜ਼ ਨਿਰਧਾਰਤ ਪਤੇ 'ਤੇ ਭੇਜਣੇ ਹੋਣਗੇ। ਪਤਾ ਹੈ- ਕਾਰਜਕਾਰੀ ਨਿਰਦੇਸ਼ਕ (HR), ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ, ਮੈਟਰੋ ਭਵਨ, ਫਾਇਰ ਬ੍ਰਿਜ ਲੇਨ, ਬਾਰਾਖੰਬਾ ਰੋਡ, ਨਵੀਂ ਦਿੱਲੀ। ਇਸ ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ DMRC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਇੰਨੀ ਮਿਲੇਗੀ ਤਨਖ਼ਾਹ
ਦਿੱਲੀ ਮੈਟਰੋ ਰੇਲ ਭਰਤੀ ਨੋਟੀਫ਼ਿਕੇਸ਼ਨ ਮੁਤਾਬਕ ਚੁਣੇ ਗਏ ਉਮੀਦਵਾਰਾਂ ਨੂੰ ਅਹੁਦੇ ਦੇ ਆਧਾਰ 'ਤੇ 50,000 ਰੁਪਏ ਤੋਂ 72,600 ਰੁਪਏ ਮਹੀਨਾਵਾਰ ਤਨਖ਼ਾਹ ਮਿਲੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਗੁਰੂ ਪੁਸ਼ਯ ਨਕਸ਼ਤਰ ਅੱਜ, ਸੋਨੇ 'ਚ ਨਿਵੇਸ਼ ਕਰਨਾ ਹੁੰਦੈ ਸ਼ੁੱਭ, ਖਰੀਦਦਾਰੀ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
NEXT STORY