ਨਵੀਂ ਦਿੱਲੀ—ਦਿੱਲੀ ਦੇ ਨਰੇਲਾ ਇਲਾਕੇ 'ਚ ਜੁੱਤੀਆਂ ਦੀ ਫੈਕਟਰੀ 'ਚ ਭਿਆਨਕ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ।ਹਾਦਸੇ ਦੌਰਾਨ 2 ਮਜ਼ਦੂਰਾਂ ਦੇ ਫਸੇ ਹੋਣ ਦੀ ਸੰਭਾਵਨਾ ਦੱਸੀ ਗਈ ਹੈ। ਅੱਗ ਇੰਨੀ ਭਿਆਨਕ ਰੂਪ 'ਚ ਲੱਗੀ ਕਿ ਫੈਕਟਰੀ ਦਾ ਸਾਰਾ ਸਾਮਾਨ ਸੜ੍ਹ ਗਿਆ, ਜਿਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਅੱਗ ਦੇਰ ਰਾਤ ਲਗਭਗ 1 ਵਜੇ ਲੱਗੀ, ਜਿਸ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਪਹੁੰਚੀਆਂ ਅਤੇ ਕਾਫੀ ਯਤਨਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਫਿਲਹਾਲ ਹੁਣ ਵੀ ਰਾਹਤ-ਬਚਾਅ ਕਾਰਜ ਜਾਰੀ ਹੈ। ਫਾਇਰ ਵਿਭਾਗ ਮੁਤਾਬਕ ਸ਼ਾਰਟ ਸਰਕਿਟ ਕਾਰਨ ਇਹ ਹਾਦਸਾ ਵਾਪਰਿਆ।
ਫਾਇਰ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਹੈ ਕਿ ਅੱਗ ਬਿਲਡਿੰਗ ਦੇ ਬੇਸਮੈਂਟ ਤੋਂ ਲੈ ਕੇ ਤੀਜੇ ਫਲੋਰ ਤੱਕ ਲੱਗੀ। ਹਾਦਸੇ ਦੌਰਾਨ 2 ਮਜ਼ਦੂਰਾਂ ਦੇ ਫਸੇ ਹੋਣ ਦੀ ਖਦਸ਼ਾ ਜਤਾਇਆ ਹੈ। ਫਿਲਹਾਲ ਉਨ੍ਹਾਂ ਦਾ ਭਾਲ ਜਾਰੀ ਹੈ।
ਜੀ. ਐੱਸ. ਟੀ. : ਫਰਜ਼ੀ ਇਨਵਾਇਸ ਜਾਰੀ ਕਰ ਕੇ ਲਗਾਇਆ 108 ਕਰੋੜ ਦਾ ਚੂਨਾ
NEXT STORY