ਨਵੀਂ ਦਿੱਲੀ (ਭਾਸ਼ਾ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਇਕ ਮੀਡੀਆ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਨਹੀਂ ਹੈ। ਕੇਜਰੀਵਾਲ ਨੇ ਮੀਡੀਆ ਰਿਪੋਰਟ ਤੋਂ ਰੈਕਿੰਗ ਦਾ ਇਕ ਸਕਰੀਨ ਸ਼ਾਟ ਪੋਸਟ ਕਰਦੇ ਹੋਏ ਟਵੀਟ ਕੀਤਾ,''ਲੰਮੇ ਸਮੇਂ ਬਾਅਦ, ਦਿੱਲੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ 'ਚ ਨਹੀਂ ਹੈ। ਦਿੱਲੀ ਵਾਸੀਆਂ ਦੀ ਕੋਸ਼ਿਸ਼ ਹੌਲੀ-ਹੌਲੀ ਪਰ ਯਕੀਨੀ ਰੂਪ ਨਾਲ ਰੰਗ ਲਿਆ ਰਹੀਆਂ ਹਨ। ਦਿੱਲੀ ਨੂੰ ਵਧਾਈ! ਪਰ ਅਜੇ ਵੀ ਇਕ ਲੰਮਾ ਰਸਤਾ ਤੈਅ ਕਰਨਾ ਹੈ। ਅਸੀਂ ਦੁਨੀਆ ਦੇ ਸਭ ਤੋਂ ਚੰਗੇ ਸਵੱਛ ਸ਼ਹਿਰਾ 'ਚ ਸ਼ਾਮਲ ਹੋਣਾ ਹੈ।''
ਰਿਪੋਰਟ ਅਨੁਸਾਰ, ਲਾਹੌਰ, ਮੁੰਬਈ ਅਤੇ ਕਾਬੁਲ ਦੁਨੀਆ 'ਚ ਤਿੰਨ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰਾਂ 'ਚ ਸ਼ਾਮਲ ਹਨ। ਕੇਂਦਰੀ ਵਾਤਾਵਰਣ ਮੰਤਰਾਲਾ ਦੇ ਅੰਕੜਿਆਂ ਅਨੁਸਾਰ, ਦਿੱਲੀ ਦਾ ਪੀਐੱਮ 2.5 ਪ੍ਰਦੂਸ਼ਣ 5 ਸਾਲਾਂ 'ਚ 28 ਫੀਸਦੀ ਘੱਟ ਹੋ ਗਿਆ ਹੈ, ਜੋ 2016 'ਚ 135 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘੱਟ ਕੇ 2022 'ਚ 97 ਮਾਈਕ੍ਰੋਗਾਮ ਪ੍ਰਤੀ ਘਣ ਮੀਟਰ ਰਹਿ ਗਿਆ ਹੈ, ਜੋ 5 ਸਾਲਾਂ 'ਚ 28 ਫੀਸਦੀ ਘੱਟ ਹੈ। ਪੀਐੱਮ 10 ਦਾ ਪੱਧਰ ਵੀ 2016 ਦੇ 291 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘੱਟ ਕੇ 2022 'ਚ 211 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਿਆ, ਜੋ 27 ਫੀਸਦੀ ਘੱਟ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
UP 'ਚ ਵਾਪਰਿਆ ਭਿਆਨਕ ਹਾਦਸਾ, ਬੋਲੈਰੋ ਅਤੇ ਸਕਾਰਪੀਓ ਦੀ ਟੱਕਰ 'ਚ 5 ਬਾਰਾਤੀਆਂ ਦੀ ਮੌਤ
NEXT STORY