ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿੱਲੀ ਵਿਖੇ ਸੰਸਦ ਭਵਨ ਪਹੁੰਚੇ, ਜਿੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਐੱਸਵਾਈਐੱਲ ਕਾਫ਼ੀ ਪੁਰਾਣਾ ਮੁੱਦਾ ਹੈ। ਇਹ 1954 ਦਾ ਚੱਲ ਰਿਹਾ ਹੈ, ਉਦੋਂ ਤਾਂ ਮੇਰੇ ਪਿਤਾ ਜੀ ਵੀ 2 ਸਾਲ ਦੇ ਸਨ। ਉਨ੍ਹਾਂ ਕਿਹਾ ਕਿ ਸਾਡੀ ਹਰਿਆਣਾ ਵਾਲਿਆਂ ਨਾਲ ਕੋਈ ਲੜਾਈ ਨਹੀਂ ਹੈ। ਹੁਣ ਹਾਲਾਤ ਇਹ ਹਨ ਕਿ ਪਾਣੀ ਸਾਡੇ ਕੋਲ ਨਹੀਂ ਹੈ।
ਭਗਵੰਤ ਮਾਨ ਨੇ ਕਿਹਾ,''ਕੇਂਦਰ ਸਰਕਾਰ ਨੇ ਜੋ ਪਾਣੀਆਂ ਨੂੰ ਲੈ ਕੇ ਗੁਆਂਢੀ ਦੇਸ਼ ਨਾਲ ਸਮਝੌਤਾ ਰੱਦ ਕੀਤਾ ਹੈ, ਉਸ ਫ਼ੈਸਲੇ ਨੂੰ ਬਰਕਰਾਰ ਰੱਖ ਕੇ ਚਨਾਬ ਅਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਤਾਂ ਹਰਿਆਣਾ ਛੱਡੋ ਫਿਰ ਭਾਵੇਂ ਤਾਮਿਲਨਾਡੂ ਅਤੇ ਅਰਬ ਸਾਗਰ ਤੱਕ ਪਾਣੀ ਦੇ ਦਿਓ, ਦੇਣ ਲਈ ਤਿਆਰ ਹਾਂ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਕੱਟੇਗਾ ਚੰਨ੍ਹ 'ਤੇ ਕਲੋਨੀ, ਨਿਊਕਲੀਅਰ ਪਲਾਂਟ ਲਗਾਉਣ ਦੀ ਤਿਆਰੀ
NEXT STORY