ਨਵੀਂ ਦਿੱਲੀ– ਦਿੱਲੀ ਪੁਲਸ ਨੇ 15 ਸਾਲ ਪੁਰਾਣੇ ਅਗਵਾ ਅਤੇ ਕਤਲ ਦੇ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰੀ ਓਮ ’ਤੇ ਆਪਣੇ ਦੋਸਤ ਦੀ ਮਦਦ ਨਾਲ ਮਹੇਸ਼ ਚੌਧਰੀ ਨਾਂ ਦੇ ਵਿਅਕਤੀ ਨੂੰ ਅਗਵਾ ਕਰਨ ਅਤੇ ਉਸ ਦੇ ਕਤਲ ਦਾ ਦੋਸ਼ ਹੈ। ਦਿੱਲੀ ’ਚ ਉਸ ਦਿਨ ਤੋਂ ਬਹੁਤ ਕੁਝ ਬਦਲ ਗਿਆ ਹੈ, ਜਦੋਂ 45 ਸਾਲਾ ਮਹੇਸ਼ ਚੌਧਰੀ ਨੂੰ ਅਗਵਾ ਕਰ ਲਿਆ ਗਿਆ ਸੀ। ਉਹ 15 ਸਾਲ ਪਹਿਲਾਂ ਦੋ ਯਾਤਰੀਆਂ ਨਾਲ ਸ਼ੇਵਰਲੇ ਟਵੇਰਾ SUV ਤੋਂ ਕਾਨਪੁਰ ਜਾ ਰਹੇ ਸਨ।
ਅੱਜ ਦਿੱਲੀ ’ਚ ਫਲਾਈਓਵਰ ਅਤੇ ਅੰਡਰਪਾਸ ਬਣਾਏ ਗਏ ਹਨ। ਆਮ ਆਦਮੀ ਪਾਰਟੀ ਜੋ ਉਸ ਸਮੇਂ ਸੱਤਾ ’ਚ ਨਹੀਂ ਸੀ। ਹੁਣ 7 ਸਾਲ ਤੋਂ ਵੱਧ ਸਮੇਂ ਤੋਂ ਸੱਤਾ ’ਚ ਹੈ ਪਰ ਇਨ੍ਹਾਂ ਸਾਲਾਂ ਦੌਰਾਨ ਇਕੱਲਾ ਪੁਲਸ ਵਾਲਾ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਸਹਾਇਕ ਸਬ-ਇੰਸਪੈਕਟਰ (ASI) ਸੰਜੀਵ ਤੋਮਰ ਦੀ ਖੋਜ ਹੁਣ ਖ਼ਤਮ ਹੋ ਗਈ, ਜਦੋਂ ਉਨ੍ਹਾਂ ਨੇ ਅਤੇ ਟੀਮ ਦੇ ਮੈਂਬਰਾਂ ਨੇ ਚੌਧਰੀ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੇ ਦੋਸ਼ ਵਿਚ ਹਰੀ ਓਮ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।
47 ਸਾਲਾ ਤੋਮਰ, ਜੋ ਹੁਣ ਅਪਰਾਧ ਸ਼ਾਖਾ ਵਿਚ ਤਾਇਨਾਤ ਹਨ। ਸਾਲ 2007 ਵਿਚ ਜਦੋਂ ਇਹ ਅਪਰਾਧ ਹੋਇਆ ਸੀ, ਤਾਂ ਉਹ ਬਦਰਪੁਰ ਥਾਣੇ ਵਿਚ ਕਾਂਸਟੇਬਲ ਸਨ। ਤੋਮਰ ਨੇ ਕਿਹਾ ਕਿ ਪੁਲਸ ਲਈ ਹਰੀਓਮ ਨਾਂ ਪਰ ਇਕ ਨਾਂ ਸੀ ਕਿਉਂਕਿ ਉਹ ਉਸ ਬਾਰੇ ਹੋਰ ਕੁਝ ਨਹੀਂ ਜਾਣਦੇ ਸਨ। ASI ਸੰਜੀਵ ਤੋਮਰ ਨੇ ਕਤਲ ਕੀਤੇ ਗਏ ਮਹੇਸ਼ ਚੌਧਰੀ ਦੇ ਸੈੱਲਫੋਨ ਦਾ ਕਾਲ ਡਿਟੇਲ ਰਿਕਾਰਡ ਹਾਸਲ ਕੀਤਾ ਅਤੇ ਕਾਨਪੁਰ ਨੇੜੇ ਅਕਬਰਪੁਰ ਦੀ ਆਖਰੀ ਲੋਕੇਸ਼ਨ ਟਰੇਸ ਕੀਤੀ। ਕਾਨਪੁਰ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਚੌਧਰੀ ਨੂੰ ਇਕ ਨੰਬਰ ਤੋਂ ਤਿੰਨ-ਚਾਰ ਕਾਲਾਂ ਆਈਆਂ ਸਨ, ਜੋ ਬਾਅਦ ਵਿਚ ਕਾਨਪੁਰ ਦੇਹਾਂਤ ਜ਼ਿਲ੍ਹੇ ਦੇ ਜਠੀਆਪੁਰ ਪਿੰਡ ਦੇ ਰਹਿਣ ਵਾਲੇ ਹਰੀਓਮ ਨਾਮੀ ਵਿਅਕਤੀ ਦੇ ਸਨ। ਹਰੀਓਮ ਇਸ ਲਈ ਮੁੱਖ ਸ਼ੱਕੀ ਵਜੋਂ ਉਭਰਿਆ। ਜਾਂਚ ਤੋਂ ਪਤਾ ਚੱਲਿਆ ਕਿ ਉਸ ਨੂੰ ਟਵੇਰਾ ਨੂੰ ਆਪਣੇ ਜੱਦੀ ਪਿੰਡ ਅਤੇ ਫਿਰ ਕਾਨਪੁਰ ’ਚ ਆਪਣੀ ਪਤਨੀ ਦੇ ਘਰ ਲਿਜਾਂਦੇ ਦੇਖਿਆ ਗਿਆ ਸੀ।
ਅਗਲੇ ਕੁਝ ਹਫ਼ਤਿਆਂ ਵਿਚ ਹਰੀ ਓਮ ਦੇ ਪਿੰਡ ਵਿਚ ਛਾਪੇਮਾਰੀ ਕੀਤੀ ਗਈ ਪਰ ਕੁਝ ਹੱਥ ਨਹੀਂ ਲੱਗਾ। ਅਗਲੇ ਦੋ ਸਾਲਾਂ ਵਿਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ’ਚ ਉਸ ਨਾਲ ਜੁੜੀਆਂ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਪਰ ਉਸ ਆਦਮੀ ਦਾ ਕੋਈ ਸੁਰਾਗ ਨਹੀਂ ਮਿਲਿਆ। ਮਹੇਸ਼ ਚੌਧਰੀ 4 ਅਪ੍ਰੈਲ 2007 ਨੂੰ ਲਾਪਤਾ ਹੋ ਗਿਆ ਸੀ ਅਤੇ 5 ਦਿਨ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। ਉਸ ਦੇ ਬੇਟੇ ਰਾਕੇਸ਼ ਚੌਧਰੀ (22) ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਮਹੇਸ਼ ਚੌਧਰੀ ਟਵੇਰਾ ਦੇ ਮਾਲਕ ਸਨ ਅਤੇ ਉਨ੍ਹਾਂ ਨੂੰ ਟੈਕਸੀ ਦੇ ਰੂਪ ’ਚ ਚਲਾਉਂਦੇ ਸਨ। ਉਹ ਬਦਰਪੁਰ ਨੇੜੇ ਮੋਲਰਬੰਦ ਐਕਸਟੈਂਸ਼ਨ ’ਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ।
ਮਣੀਪੁਰ ਜ਼ਮੀਨ ਖਿੱਸਕਣ 'ਚ ਮਰਨ ਵਾਲਿਆਂ ਦੀ ਗਿਣਤੀ 25 ਹੋਈ, 38 ਲੋਕ ਹਾਲੇ ਵੀ ਲਾਪਤਾ
NEXT STORY