ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਅੰਬੇਡਕਰ ਨਗਰ 'ਚ ਖੜ੍ਹੀ ਇਕ ਕਾਰ ਤੋਂ ਕਥਿਤ ਤੌਰ 'ਤੇ 1.2 ਲੱਖ ਰੁਪਿਆਂ ਨਾਲ ਭਰੇ ਬੈਗ ਨੂੰ ਚੋਰੀ ਕਰਦੇ ਹੋਏ ਫੜੇ ਗਏ 12 ਸਾਲਾ ਮੁੰਡੇ ਨੇ ਖੁਲਾਸਾ ਕੀਤਾ ਕਿ ਮਾਂ ਅਤੇ ਨਾਨੀ ਉਸ ਤੋਂ ਚੋਰੀ ਕਰਵਾਉਂਦੀਆਂ ਹਨ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਸੋਮਵਾਰ ਨੂੰ ਨਾਬਾਲਗ ਦੀ ਨਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਉਸ ਦੀ ਮਾਂ ਹਾਲੇ ਫਰਾਰ ਹੈ। ਉਨ੍ਹਾਂ ਨੇ ਕਿਹਾ ਕਿ 27 ਜੁਲਾਈ ਨੂੰ ਨਾਬਾਲਗ ਨੇ ਇਕ ਬੈਗ ਚੋਰੀ ਕੀਤਾ ਸੀ, ਜਿਸ 'ਚ 1,20,000 ਰੁਪਏ ਸਨ।
ਦਿੱਲੀ ਪੁਲਸ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਕਿਹਾ,''ਜਾਂਚ ਦੌਰਾਨ, ਸੀ.ਸੀ.ਟੀ.ਵੀ. ਦੇਖੀ ਗਈ। ਸੋਮਵਾਰ ਨੂੰ ਨਾਬਾਲਗ ਦੀ ਪਛਾਣ ਹੋਈ ਅਤੇ ਪੁਲਸ ਉਸ ਨੂੰ ਫੜ ਕੇ ਪੁੱਛ-ਗਿੱਛ ਕੀਤੀ। ਪੁਲਸ ਨੇ ਉਸ ਕੋਲੋਂ 5 ਹਜ਼ਾਰ ਰੁਪਏ ਵੀ ਬਰਾਮਦ ਕੀਤੇ।'' ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਨਾਬਾਲਗ ਨੇ ਦੱਸਿਆ ਕਿ ਆਪਣੀ ਮਾਂ ਦੇ ਕਹਿਣ 'ਤੇ ਉਸ ਨੇ ਇਕ ਗੱਡੀ 'ਚੋਂ ਉਹ ਬੈਗ ਚੋਰੀ ਕੀਤਾ ਸੀ। ਉਸ ਨੇ ਕਿਹਾ ਕਿ ਮਾਂ ਅਤੇ ਨਾਨੀ ਉਸ ਤੋਂ ਚੋਰੀ ਕਰਵਾਉਂਦੀ ਹੈ। ਉਸ ਨੇ ਕਿਹਾ ਕਿ ਮਾਂ ਅਤੇ ਨਾਨੀ ਉਸ ਤੋਂ ਚੋਰੀ ਕਰਵਾਉਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਨਾਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਘਰੋਂ 1,05,000 ਰੁਪਏ ਦੇ ਨਾਲ ਚੋਰੀ ਕੀਤਾ, ਉਹ ਬੈਗ ਵੀ ਬਰਾਮਦ ਹੋ ਗਿਆ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕੁੱਲ 1,10,000 ਰੁਪਏ ਬਰਾਮਦ ਹੋ ਗਏ ਹਨ। ਨਾਬਾਲਗ ਦੀ ਮਾਂ ਦੀ ਤਲਾਸ਼ ਹਾਲੇ ਜਾਰੀ ਹੈ।
ਧਾਰਾ-370 ਰੱਦ ਹੋਣ ਕਾਰਨ ਜੰਮੂ-ਕਸ਼ਮੀਰ ਦੀਆਂ ਧੀਆਂ ਨੂੰ ਮਿਲੇ 'ਵਿਸ਼ੇਸ਼ ਅਧਿਕਾਰ'
NEXT STORY