ਨਵੀਂ ਦਿੱਲੀ- ਦਿੱਲੀ ਪੁਲਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਤੋਂ 9 ਖੇਡ ਮੈਦਾਨਾਂ ਨੂੰ ਅਸਥਾਈ ਜੇਲ੍ਹ ਬਣਾਉਣ ਦੀ ਮਨਜ਼ੂਰੀ ਮੰਗੀ ਹੈ। ਇਹ ਮਨਜ਼ੂਰੀ ਇਸ ਲਈ ਮੰਗੀ ਗਈ ਹੈ, ਕਿਉਂਕਿ ਕੋਰੋਨਾ ਦਾ ਸਮਾਂ ਹੈ। ਜਦੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਤਾਂ ਉਨ੍ਹਾਂ ਨੇ ਇਕ ਜਗ੍ਹਾ ਨਹੀਂ ਰੱਖਿਆ ਜਾ ਸਕਦਾ। ਅਜਿਹੇ 'ਚ ਇੰਨੀ ਵੱਡੀ ਗਿਣਤੀ 'ਚ ਸਟੇਡੀਅਮ ਨੂੰ ਅਸਥਾਈ ਜੇਲ ਬਣਾਇਆ ਜਾਵੇਗਾ। ਉੱਥੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਦੇਖਦੇ ਹੋਏ ਡੀ.ਐੱਮ.ਆਰ.ਸੀ. ਨੇ ਗਰੀਨ ਲਾਈਨ 'ਤੇ ਸਥਿਤ ਐੱਨ.ਸੀ.ਆਰ. ਦੇ ਕੁਝ ਸਟੇਸ਼ਨ ਦੇ ਪ੍ਰਵੇਸ਼ ਅਤੇ ਨਿਕਾਸ ਦੁਆਰ ਬੰਦ ਕਰਨ ਦਾ ਐਲਾਨ ਕੀਤਾ ਹੈ। ਡੀ.ਐੱਮ.ਆਰ.ਸੀ. ਨੇ ਦੱਸਿਆ ਕਿ ਬ੍ਰਿਗੇਡੀਅਰ ਹੋਸ਼ਿਆਰ ਸਿੰਘ, ਬਹਾਦੁਰਗੜ੍ਹ ਸਿਟੀ, ਪੰਡਤ ਸ਼੍ਰੀ ਰਾਮ ਸ਼ਰਮਾ, ਟਿਕਰੀ ਸਰਹੱਦ, ਟਿਕਰੀ ਕਲਾਂ ਅਤੇ ਘੇਵਰਾ ਮੈਟਰੋ ਸਟੇਸ਼ਨ ਦੇ ਪ੍ਰਵੇਸ਼ ਅਤੇ ਨਿਕਾਸ ਦੁਆਰ ਬੰਦ ਰਹਿਣਗੇ।
ਇਹ ਵੀ ਪੜ੍ਹੋ : ਦਿੱਲੀ ਸਰਹੱਦ ਨੇੜੇ ਪਹੁੰਚੇ ਕਿਸਾਨ, ਪੁਲਸ ਨੇ ਹੋਰ ਸਖ਼ਤ ਕੀਤੀ ਸੁਰੱਖਿਆ
ਦੱਸਣਯੋਗ ਹੈ ਕਿ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਸਰਹੱਦ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਦਿੱਲੀ ਪੁਲਸ ਵਲੋਂ ਸਰਹੱਦ 'ਤੇ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਰਾਤੋ-ਰਾਤ ਪੰਜਾਬ-ਹਰਿਆਣਾ ਸਰਹੱਦ 'ਤੇ ਡੇਰਾ ਲਾ ਲਿਆ ਅਤੇ ਸਵੇਰੇ ਇਕ ਵਾਰ ਫ਼ਿਰ ਤੋਂ ਦਿੱਲੀ ਜਾਣ ਦੀ ਤਿਆਰੀ ਕੀਤੀ। ਕਿਸਾਨ ਸਵੇਰੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗੇ। ਜਿੱਥੇ ਇਕ ਪਾਸੇ ਦਿੱਲੀ-ਹਰਿਆਣਾ ਸਰਹੱਦ 'ਤੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ, ਉੱਥੇ ਹੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਯੂ.ਪੀ. ਦੇ ਕਿਸਾਨ ਵੀ ਅੱਜ ਸੜਕਾਂ 'ਤੇ ਉਤਰਨਗੇ।
ਇਹ ਵੀ ਪੜ੍ਹੋ : ਸਰਕਾਰ ਨੇ ਰੋਕੇ ਅੰਦੋਲਨਕਾਰੀਆਂ ਦੇ ਕਾਫ਼ਲੇ,ਹਰਿਆਣਾ ਦੇ ਕਿਸਾਨਾਂ ਨੇ ਦਿੱਤਾ ਖੇਤਾਂ ਰਾਹੀਂ ਲਾਂਘਾ
ਸਰਕਾਰ ਨੇ ਰੋਕੇ ਅੰਦੋਲਨਕਾਰੀਆਂ ਦੇ ਕਾਫ਼ਲੇ,ਹਰਿਆਣਾ ਦੇ ਕਿਸਾਨਾਂ ਨੇ ਦਿੱਤਾ ਖੇਤਾਂ ਰਾਹੀਂ ਲਾਂਘਾ (ਵੀਡੀਓ)
NEXT STORY