ਨੈਸ਼ਨਲ ਡੈਸਕ: ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਵੱਡੀ ਗਿਣਤੀ 'ਚ ਕਿਸਾਨ ਦਿੱਲੀ ਸਰਹੱਦ 'ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਦਿੱਲੀ ਦੀ ਪੁਲਸ ਵਲੋਂ ਸਰਹੱਦ 'ਤੇ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਰਾਤੋ-ਰਾਤ ਪੰਜਾਬ-ਹਰਿਆਣਾ ਬਾਰਡਰ 'ਤੇ ਡੇਰਾ ਲਾ ਲਿਆ ਅਤੇ ਸਵੇਰੇ ਇਕ ਵਾਰ ਫ਼ਿਰ ਤੋਂ ਦਿੱਲੀ ਜਾਣ ਦੀ ਤਿਆਰੀ ਕੀਤੀ। ਕਿਸਾਨ ਸਵੇਰੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ।
ਇਹ ਵੀ ਪੜ੍ਹੋ : ਦਿੱਲੀ ਕੂਚ ਲਈ ਅੜ੍ਹੇ ਕਿਸਾਨ, ਰੋਕਣ ਲਈ ਪ੍ਰਸ਼ਾਸਨ ਨੇ ਪੱਟ ਦਿੱਤੀ ਸੜਕ
ਦਿੱਲ ਨੇੜੇ ਪਹੁੰਚੇ ਕਿਸਾਨ
ਕਿਸਾਨਾਂ ਪੁਲਸ ਦੁਆਰਾ ਲਗਾਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਰੋਹਤਕ ਪਹੁੰਚ ਗਏ। ਇਥੇ ਇਥੇ ਰੋਹਤਕ-ਦਿੱਲੀ ਹਾਈਵੇ 'ਤੇ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ। ਉਥੇ ਹੀ ਸੋਨੀਪਤ 'ਚ ਵੀ ਕਿਸਾਨਾਂ ਅਤੇ ਪੁਲਸ 'ਚ ਤਣਾਅ ਵੱਧ ਗਿਆ ਹੈ। ਕਿਸਾਨਾਂ ਦਾ ਇਕ ਜਥਾ ਪਾਣੀਪਤ-ਸੋਨੀਪਤ ਸਰਹੱਦ 'ਤੇ ਪਹੁੰਚਿਆ ਅਤੇ ਬੈਰੀਕੇਡਸ ਹਟਾਉਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਸਿੱਧੂ ਨੇ ਉਬਲੀਆਂ ਸਬਜ਼ੀਆਂ ਖਾਧੀਆਂ, ਕ੍ਰਿਕਟ ਦੀਆਂ ਗੱਲਾਂ ਕੀਤੀਆਂ ਬੱਸ!
ਯੂ.ਪੀ. ਦੇ ਕਿਸਾਨਾਂ ਦਾ ਹੱਲਾ-ਬੋਲ
ਜਿਥੇ ਇਕ ਪਾਸੇ ਦਿੱਲੀ-ਹਰਿਆਣਾ ਸਰਹੱਦ 'ਤੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਉਥੇ ਹੀ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਵੀ ਪੰਜਾਬ ਦੇ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਯੂ.ਪੀ. ਦੇ ਕਿਸਾਨ ਵੀ ਅੱਜ ਸੜਕਾਂ 'ਤੇ ਉਤਰਣਗੇ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਨ ਨੇ ਬੁੱਧਵਾਰ ਨੂੰ ਵੱਡੀ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਸਾਡਾ ਸਮਰਥਨ ਹੈ ਅਤੇ ਸ਼ੁੱਕਰਵਾਰ ਸਵੇਰੀ 11ਵਜੇਂ ਤੋਂ ਬਹੁਤ ਵੱਡਾ ਪ੍ਰਦਰਸ਼ਨ ਹੋਵੇਗਾ।
ਇਹ ਵੀ ਪੜ੍ਹੋ :
ਦਿੱਲੀ ਕੂਚ ਲਈ ਅੜ੍ਹੇ ਕਿਸਾਨ, ਰੋਕਣ ਲਈ ਪ੍ਰਸ਼ਾਸਨ ਨੇ ਪੱਟ ਦਿੱਤੀ ਸੜਕ
NEXT STORY