ਨਵੀਂ ਦਿੱਲੀ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਦੀ ਕਾਰ ਦਾ ਦੱਖਣੀ-ਪੂਰਬੀ ਜ਼ਿਲਾ ਪੁਲਸ ਨੇ ਲਾਪਰਵਾਹੀ ਅਤੇ ਖਤਰਨਾਕ ਢੰਗ ਨਾਲ ਚਲਾਉਣ ਦੇ ਮਾਮਲੇ ’ਚ ਚਲਾਨ ਕੱਟ ਦਿੱਤਾ ਹੈ। ਮਾਮਲਾ ਮੰਨੀ-ਪ੍ਰਮੰਨੀ ਹਸਤੀ ਦਾ ਹੈ, ਇਸ ਲਈ ਇਹ ਚਲਾਨ ਮੀਡੀਆ ’ਚ ਚਰਚਾ ਵਿਚ ਆ ਗਿਆ ਹੈ। ਹਾਲਾਂਕਿ ਚਾਲਾਨ ਦਾ ਪੂਰਾ ਮਾਮਲਾ ਬੁੱਧਵਾਰ ਸਵੇਰ ਦਾ ਹੈ ਜਦੋਂ ਰਾਬਰਟ ਵਾਡਰਾ ਬਾਰਾਪੁਲਾ ਤੋਂ ਹੁੰਦੇ ਹੋਏ ਸੁਖਦੇਵ ਵਿਹਾਰ ’ਚ ਸਥਿਤ ਆਪਣੇ ਦਫ਼ਤਰ ਜਾ ਰਹੇ ਸਨ। ਦਿੱਲੀ ਟਰੈਫਿਕ ਪੁਲਸ ਨੇ 184 ਮੋਟਰ ਵ੍ਹੀਕਲ ਐਕਟ ਤਹਿਤ ਇਹ ਚਲਾਨ ਕੱਟਿਆ।
ਪੁਲਸ ਅਨੁਸਾਰ ਵਾਡਰਾ ਬੁੱਧਵਾਰ ਸਵੇਰੇ ਆਪਣੀ ਕਾਰ ਅਤੇ ਸੁਰੱਖਿਆ ਗੱਡੀਆਂ ਦੇ ਕਾਫ਼ਲੇ ਨਾਲ ਆਪਣੇ ਦਫ਼ਤਰ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਦੀ ਅਚਾਨਕ ਬ੍ਰੇਕ ਲੱਗੀ ਤਾਂ ਪਿੱਛੇ ਚੱਲ ਰਹੀ ਸੁਰੱਖਿਆ ਗੱਡੀ ਉਨ੍ਹਾਂ ਦੀ ਕਾਰ ਨਾਲ ਟਕਰਾਅ ਗਈ। ਇਸ ’ਤੇ ਉਹ ਆਪਣੀ ਕਾਰ ਦੀ ਚਾਬੀ ਲੈ ਕੇ ਦਫ਼ਤਰ ਚਲੇ ਗਏ। ਇਸ ਦੌਰਾਨ ਮੌਕੇ ’ਤੇ ਮੌਜੂਦ ਟਰੈਫਿਕ ਤੇ ਹਜਰਤ ਨਿਜਾਮੂਦੀਨ ਥਾਣਾ ਪੁਲਸ ਨੇ ਉਨ੍ਹਾਂ ਦੀ ਕਾਰ ਦਾ ਚਲਾਨ ਕੱਟ ਦਿੱਤਾ।
ਏਮਜ਼ ਵੈਕਸੀਨ ਟੈਸਟ: 2 ਤੋਂ 6 ਸਾਲ ਦੇ ਬੱਚਿਆਂ ਨੂੰ ਮਿਲੀ ਵੈਕਸੀਨ ਦੀ ਪਹਿਲੀ ਡੋਜ਼
NEXT STORY