ਨਵੀਂ ਦਿੱਲੀ : ਦਿੱਲੀ ਪੁਲਸ ਦੇ ਐਕਸ ਅਕਾਊਂਟ 'ਤੇ ਸਾਈਬਰ ਹਮਲਾ ਹੋਇਆ ਹੈ। ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿਣ ਵਾਲੀ ਦਿੱਲੀ ਪੁਲਸ ਦਾ ਅਕਾਊਂਟ ਮੰਗਲਵਾਰ ਰਾਤ ਨੂੰ ਹੈਕ ਹੋ ਗਿਆ। ਇੱਕ ਅਣਪਛਾਤੇ ਹੈਕਰ ਨੇ ਨਾ ਸਿਰਫ ਦਿੱਲੀ ਪੁਲਸ ਦੇ ਖਾਤੇ ਦੀ ਪ੍ਰੋਫਾਈਲ ਬਦਲ ਦਿੱਤੀ ਹੈ ਬਲਕਿ ਬਾਇਓ ਡਿਟੇਲ ਵੀ ਬਦਲ ਦਿੱਤੀ ਹੈ।
ਦਿੱਲੀ ਪੁਲਸ ਦਾ ਐਕਸ ਅਕਾਊਂਟ ਕਰੀਬ 12 ਮਿੰਟ ਤੱਕ ਹੈਕ ਰਿਹਾ। ਹੈਕਰ ਨੇ ਕਵਰ ਫੋਟੋ ਨੂੰ ਮੈਜਿਕ ਈਡਨ ਦੀ ਤਸਵੀਰ ਵਿੱਚ ਬਦਲ ਦਿੱਤਾ। ਮੈਜਿਕ ਈਡਨ ਇੱਕ ਮਲਟੀਚੇਨ ਐੱਨਐੱਫਟੀ ਮਾਰਕੀਟਪਲੇਸ ਹੈ। ਇੰਨਾ ਹੀ ਨਹੀਂ, ਹੈਕਰ ਨੇ ਲਿੰਕ 'ਚ linktr.ee/magiceden ਨੂੰ ਹਾਈਪਰਲਿੰਕ ਕੀਤਾ ਹੋਇਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ, ਦਿੱਲੀ ਪੁਲਸ ਦੇ ਐਕਸ ਅਕਾਉਂਟ ਦੀ ਪ੍ਰੋਫਾਈਲ ਅਤੇ ਕਵਰ ਫੋਟੋ ਨੂੰ ਮੈਜਿਕ ਈਡਨ ਦੇ ਐਕਸ ਅਕਾਊਂਟ ਵਰਗਾ ਕਰ ਦਿੱਤਾ ਗਿਆ।
ਦਿੱਲੀ ਪੁਲਸ IP ਐਡਰੈੱਸ ਦੀ ਭਾਲ ਕਰ ਰਹੀ
ਇਸ ਤੋਂ ਥੋੜ੍ਹੀ ਦੇਰ ਬਾਅਦ ਦਿੱਲੀ ਪੁਲਸ ਦੀ ਸਾਈਬਰ ਯੂਨਿਟ ਨੇ ਉਸਦਾ ਐਕਸ ਅਕਾਊਂਟ ਰਿਕਵਰ ਕਰ ਲਿਆ। ਸਾਈਬਰ ਯੂਨਿਟ ਨੂੰ ਖਾਤਾ ਰਿਕਵਰ ਕਰਨ ਵਿੱਚ ਕਰੀਬ 12 ਮਿੰਟ ਲੱਗੇ। ਹੁਣ ਦਿੱਲੀ ਪੁਲਸ ਦੀ ਸਾਈਬਰ ਟੀਮ ਐਕਸ ਅਕਾਊਂਟ ਨੂੰ ਹੈਕ ਕਰਨ ਲਈ ਵਰਤੇ ਜਾਂਦੇ IP ਐਡਰੈੱਸ ਨੂੰ ਟਰੇਸ ਕਰਨ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਦਿੱਲੀ ਪੁਲਸ ਨੇ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਹੈਕਰਾਂ ਦੀ ਪਛਾਣ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਵਿਆਹ ਦੌਰਾਨ DJ 'ਤੇ ਗਾਣਾ ਵਜਾਉਣ ਨੂੰ ਲੈ ਕੇ ਦੋਵੇਂ ਧਿਰਾਂ ਹੋਈਆਂ ਆਹਮੋ-ਸਾਹਮਣੇ, ਚੱਲੇ ਡਾਂਗਾ-ਸੋਟੇ, ਇਕ ਦੀ ਮੌਤ
NEXT STORY