ਨਵੀਂ ਦਿੱਲੀ— ਦਿੱਲੀ 'ਚ ਕਈ ਕੋਸ਼ਿਸ਼ਾਂ ਦੇ ਬਾਵਜੂਦ ਹਵਾ 'ਚ ਜ਼ਹਿਰ ਯਾਨੀ ਹਵਾ ਪ੍ਰਦੂਸ਼ਣ ਘਟਣ ਦੀ ਬਜਾਏ ਵਧ ਗਿਆ ਹੈ। ਹਵਾ ਪ੍ਰਦੂਸ਼ਣ ਸਿਹਤ ਲਈ ਸੁਰੱਖਿਅਤ ਸੀਮਾ ਤੋਂ 16 ਗੁਣਾ ਵਧ ਗਿਆ। ਦੀਵਾਲੀ ਦੇ ਪਟਾਕਿਆਂ ਨਾਲ ਦੇਸ਼ ਦੀ ਰਾਜਧਾਨੀ ਫਿਰ ਜ਼ਹਿਰੀਲੇ ਧੂੰਏ ਨਾਲ ਭਰ ਗਈ। ਸੋਮਵਾਰ ਸਵੇਰੇ ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ 306 ਰਿਕਾਰਡ ਕੀਤਾ ਗਿਆ। ਦਿੱਲੀ 'ਚ ਹਵਾ ਦੀ ਗੁਣਵੱਤਾ ਦਾ ਡਾਟਾ ਦਿਖਾਉਂਦਾ ਹੈ ਕਿ ਦੀਵਾਲੀ 'ਤੇ ਸਭ ਤੋਂ ਖਤਰਨਾਕ ਪਾਲਊਟੈਂਟ (ਪੀਐੱਮ 2.5) ਦੇ ਪੱਧਰ 'ਚ ਕਿਵੇਂ ਤੇਜ਼ ਵਾਧਾ ਹੋਇਆ।
ਜਾਗਰੂਕਤਾ ਮੁਹਿੰਮ ਦੇ ਬਾਵਜੂਦ ਜੰਮ ਕੇ ਚੱਲੇ ਪਟਾਕੇ
ਦਿੱਲੀ 'ਚ ਜਾਗਰੂਕਤਾ ਦੀ ਮੁਹਿੰਮ ਦੇ ਬਾਵਜੂਦ ਲੋਕਾਂ ਨੇ ਜੰਮ ਕੇ ਪਟਾਕੇ ਚਲਾਏ ਅਤੇ ਆਤਿਸ਼ਬਾਜੀ ਕੀਤੀ। ਐਤਵਾਰ ਨੂੰ ਰਾਤ 11 ਵਜੇ ਦੇ ਨੇੜੇ-ਤੇੜੇ ਆਰ.ਕੇ. ਪੁਰਮ, ਪਟਪੜਗੰਜ, ਸਤਿਆਵਤੀ ਕਾਲਜ, ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) ਵਧ ਤੋਂ ਵਧ 999 ਦੇ ਪੱਧਰ 'ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਇਸ ਦੀ ਰੀਡਿੰਗ ਕਰਨਾ ਹੀ ਫਿਲਹਾਲ ਮੁਮਕਿਨ ਨਹੀਂ ਹੈ। ਏ.ਕਊ.ਆਈ. ਨਾਲ ਹਵਾ 'ਚ ਮੌਜੂਦ ਪੀਐੱਮ 2.5, ਪੀਐੱਮ 10, ਸਲਫ਼ਰ ਡਾਈ ਆਕਸਾਈਡ ਅਤੇ ਹੋਰ ਪਾਲਊਟੈਂਟ ਪਾਰਟੀਕਲਜ਼ ਦੇ ਕੰਸਨਟ੍ਰੇਸ਼ਨ ਲੇਵਲ ਦਾ ਪਤਾ ਲੱਗਦਾ ਹੈ।
ਪ੍ਰਦੂਸ਼ਿਤ ਸ਼ਹਿਰ ਗੈਸ ਚੈਂਬਰ 'ਚ ਬਦਲ ਜਾਂਦਾ ਹੈ
ਪੁਰਾਣੇ ਡਾਟਾ ਅਨੁਸਾਰ ਦਿੱਲੀ ਦੀ ਹਵਾ ਪੂਰੇ ਸਾਲ ਹੀ ਪ੍ਰਦੂਸ਼ਿਤ ਰਹਿੰਦੀ ਹੈ ਪਰ ਨੇੜੇ-ਤੇੜੇ ਦੇ ਰਾਜਾਂ 'ਚ ਪਰਾਲੀ ਸਾੜਨ ਅਤੇ ਦੀਵਾਲੀ ਵਰਗੇ ਤਿਉਹਾਰਾਂ 'ਤੇ ਪਟਾਕੇ ਚਲਾਉਣ ਨਾਲ ਦਿੱਲੀ ਦੀ ਹਵਾ 'ਚ ਜ਼ਹਿਰ ਖਤਰਨਾਕ ਪੱਧਰ ਤੱਕ ਵਧ ਜਾਂਦਾ ਹੈ। ਇਸ ਨਾਲ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਇਕ ਤਰ੍ਹਾਂ ਨਾਲ ਗੈਸ ਚੈਂਬਰ 'ਚ ਬਦਲ ਜਾਂਦਾ ਹੈ।
ਵਿਗਿਆਨੀਆਂ ਨੇ ਕੀਤਾ ਅਧਿਐਨ
ਧਨੰਜਯ ਘਈ ਆਤੇ ਰੇਨੂੰਕਾ ਸਾਨੇ ਵਰਗੇ ਵਿਗਿਆਨੀਆਂ ਨੇ ਪਟਾਕਿਆਂ ਨਾਲ ਦਿੱਲੀ ਦੀ ਹਵਾ 'ਤੇ ਪੈਣ ਵਾਲੇ ਬੁਰੇ ਅਸਰ ਦਾ 2012-17 'ਚ ਅਧਿਐਨ ਕੀਤਾ। ਉਨ੍ਹਾਂ ਦੀ ਇਹ ਸਟਡੀ ਦੱਸਦੀ ਹੈ ਕਿ ਦੀਵਾਲੀ ਨਾਲ ਹਵਾ ਪ੍ਰਦੂਸ਼ਣ 'ਚ ਛੋਟਾ ਪਰ ਅੰਕੜਿਆਂ ਦੇ ਲਿਹਾਜ ਨਾਲ ਅਹਿਮ ਵਾਧਾ ਹੁੰਦਾ ਹੈ।
ਰਾਜਨਾਥ ਸਿੰਘ ਤੇ ਉੱਪ ਰਾਸ਼ਟਰਪਤੀ ਨਾਇਡੂ ਨੂੰ ਮਿਲੇ ਸੀ. ਐੱਮ. ਖੱਟੜ
NEXT STORY