ਨਵੀਂ ਦਿੱਲੀ/ਚੰਡੀਗੜ੍ਹ (ਨਿਆਮੀਆਂ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕੜਾਕੇ ਦੀ ਠੰਡ ਦੌਰਾਨ ਵੀ ਕਿਸਾਨਾਂ ਨੇ ਸੜਕਾਂ 'ਤੇ ਡੇਰੇ ਲਾਏ ਹੋਏ ਹਨ। ਕਿਸਾਨ ਅੰਦੋਲਨ ਨੂੰ ਲੈ ਕੇ ਪੰਜਾਬ-ਹਰਿਆਣਾ ਹੀ ਨਹੀਂ, ਸਗੋਂ ਪੂਰੇ ਦੇਸ਼ 'ਚੋਂ ਆਵਾਜ਼ਾਂ ਉੱਠਣ ਲੱਗੀਆਂ ਹਨ।
ਕਿਸਾਨਾਂ ਨੇ ਪੂਰੀ ਤਿਆਰੀ ਨਾਲ ਦਿੱਲੀ 'ਚ ਡੇਰੇ ਲਾਏ ਹੋਏ ਹਨ ਅਤੇ ਇਸ ਦੌਰਾਨ ਸੜਕਾਂ 'ਤੇ ਹੀ ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਦੀ ਭਤੀਜੀ ਨਾਲ ਸਹੁਰਿਆਂ ਵੱਲੋਂ ਕੁੱਟਮਾਰ, ਵਿਆਹ ਦੇ 5 ਦਿਨਾਂ ਮਗਰੋਂ ਹੀ ਦਿਖਾ 'ਤਾ ਅਸਲੀ ਰੰਗ
ਅੰਦੋਲਨ ਦੌਰਾਨ ਦਿਲਚਸਪ ਗੱਲ ਇਹ ਸਾਹਮਣੇ ਆਈ ਹੈ ਕਿ ਭਾਵੇਂ ਹੀ ਪੰਜਾਬ ਦੇ ਕਿਸਾਨ ਮਹੀਨਿਆਂ ਦਾ ਰਾਸ਼ਨ ਆਪਣੇ ਨਾਲ ਲੈ ਕੇ ਗਏ ਹਨ ਪਰ ਹਰਿਆਣਾ ਦੇ ਲੋਕ ਉਨ੍ਹਾਂ ਨੂੰ ਆਪਣੇ ਵੱਲੋਂ ਲੰਗਰ ਛਕਾ ਰਹੇ ਹਨ ਅਤੇ ਕਿਸਾਨਾਂ ਦਾ ਰਾਸ਼ਨ-ਪਾਣੀ ਉਂਝ ਹੀ ਟਰੈਕਟਰ-ਟਰਾਲੀਆਂ 'ਚ ਪਿਆ ਹੋਇਆ ਹੈ।
ਇੱਥੋਂ ਤੱਕ ਕਿ ਦਿੱਲੀ ਦੇ ਲੋਕਾਂ ਵੱਲੋਂ ਵੀ ਕਿਸਾਨਾਂ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਖਾਣ ਲਈ ਤਰ੍ਹਾਂ-ਤਰਾਂ ਦੇ ਪਦਾਰਥ ਉਨ੍ਹਾਂ ਨੂੰ ਦਿੱਤੇ ਜਾ ਰਹੇ ਹਨ ਕਿ ਕਿਸਾਨ ਕੁੱਝ ਤਾਂ ਖਾਣ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਦੀ ਭਤੀਜੀ ਨਾਲ ਕੁੱਟਮਾਰ ਮਾਮਲੇ 'ਚ ਨਵਾਂ ਮੋੜ, ਸਾਬਕਾ ਮੰਤਰੀ ਦਾ ਰਿਸ਼ਤੇਦਾਰ ਗ੍ਰਿਫ਼ਤਾਰ
ਅੰਦੋਲਨ ਦੌਰਾਨ ਫੁਰਸਤ ਦੇ ਪਲ ਬਿਤਾਉਂਦੇ ਹੋਏ ਕੁੱਝ ਕਿਸਾਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹਰਿਆਣਾ ਦੇ ਕਿਸਾਨਾਂ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਹੁੱਕਾ ਪੀ ਰਹੇ ਹਨ ਅਤੇ ਨਾਲ ਹੀ ਕਿਸਾਨ ਅੰਦੋਲਨ ਬਾਰੇ ਵੀ ਚਰਚਾ ਕਰ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸਾਨ ਪੂਰੀ ਤਿਆਰੀ ਨਾਲ ਆਏ ਹਨ ਅਤੇ ਉਨ੍ਹਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਕੋਈ ਕਾਹਲੀ ਨਹੀਂ ਹੈ।
ਇਹ ਵੀ ਪੜ੍ਹੋ : 'ਫ਼ੌਜੀ' ਬਣਨ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਇਸ ਤਾਰੀਖ਼ ਤੋਂ ਖੰਨਾ 'ਚ ਭਰਤੀ ਰੈਲੀ ਸ਼ੁਰੂ
ਅੰਦੋਲਨ ਦੌਰਾਨ ਭਾਈਚਾਰਕ ਸਾਂਝ ਵੀ ਸਾਹਮਣੇ ਆ ਰਹੀ ਹੈ ਕਿਉਂਕਿ ਹਰਿਆਣਾ ਦੇ ਕਿਸਾਨ ਨਾਰਾਜ਼ ਹੋ ਕੇ ਰਹੇ ਹਨ ਕਿ ਪੰਜਾਬ ਦੇ ਕਿਸਾਨ ਆਪਣੇ ਨਾਲ ਰਾਸ਼ਨ ਕਿਉਂ ਲੈ ਕੇ ਆਏ ਹਨ, ਸਗੋਂ ਉਹ ਉਨ੍ਹਾਂ ਨੂੰ ਸਾਰਾ ਰਾਸ਼ਨ ਦੇਣਗੇ।
ਦਿੱਲੀ ਦੇ ਲੋਕ ਵੀ ਖੁੱਲ੍ਹ ਕੇ ਕਿਸਾਨਾਂ ਦੇ ਸਮਰਥਨ 'ਚ ਆ ਗਏ ਹਨ ਅਤੇ ਲੋਕ ਆਪਣੇ ਘਰੋਂ ਖਾਣ-ਪੀਣ ਦਾ ਸਮਾਨ ਲਿਆ ਕੇ ਕਿਸਾਨਾਂ ਨੂੰ ਖਾਣ ਦੀ ਅਪੀਲ ਕਰ ਰਹੇ ਹਨ। ਗੱਲ ਕੀ ਹਰ ਸਮੇਂ ਸੜਕਾਂ 'ਤੇ ਚਾਹ, ਰੋਟੀ, ਫਰੂਟ, ਜੂਸ, ਦੁੱਧ, ਪਿੰਨੀਆਂ ਆਦਿ ਦੇ ਲੰਗਰ ਚੱਲ ਰਹੇ ਹਨ।
ਨੋਟ : ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਨੂੰ ਹਰਿਆਣਾ ਵੱਲੋਂ ਪਹੁੰਚਾਏ ਜਾ ਰਹੇ ਰਾਸ਼ਨ ਬਾਰੇ ਤੁਹਾਡੀ ਕੀ ਹੈ ਰਾਏ
ਸਾਬਕਾ ਸੀ. ਐੱਮ. ਵੀਰਭੱਦਰ ਦੇ ਘਰ ਕੰਮ ਕਰਨ ਵਾਲੇ 5 ਕਾਮੇ ਕੋਰੋਨਾ ਪਾਜ਼ੇਟਿਵ
NEXT STORY