ਸ਼ਿਮਲਾ- ਹਿਮਾਚਲ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਨਿੱਜੀ ਰਿਹਾਇਸ਼ ਹਾਲੀਲਾਜ 'ਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਵੀਰਭੱਦਰ ਸਿੰਘ ਦੀ ਰਿਹਾਇਸ਼ ਦੇ 5 ਕਰਮੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਨੇ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ, ਪੁੱਤ ਵਿਕਰਮਾਦਿੱਤਿਯ ਸਿੰਘ ਦੇ ਸੈਂਪਲ ਲੈ ਲਏ ਹਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਫਿਲਹਾਲ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਠੀਕ ਹੈ ਅਤੇ ਚੌਕਸੀ ਵਜੋਂ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਹਾਲੀਲਾਜ ਨੂੰ ਕੁਝ ਦਿਨਾਂ ਲਈ ਛੱਡ ਦਿੱਤਾ ਹੈ।
ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ, ਵਿਧਾਇਕ ਪੁੱਤ ਵਿਕਰਮਾਦਿੱਤਿਯ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੋਲਨ ਜ਼ਿਲ੍ਹੇ ਦੇ ਕੁਠਾੜ ਸ਼ਿਫਟ ਹੋ ਗਏ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਕੁਠਾੜ 'ਚ ਵੀਰਭੱਦਰ ਸਿੰਘ ਦੇ ਸਾਲੇ ਦਾ ਹੋਟਲ ਹੈ, ਇਹ ਸਾਰੇ ਹੁਣ ਅਗਲੇ ਕੁਝ ਦਿਨਾਂ ਤੱਕ ਉੱਥੇ ਰਹਿਣਗੇ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਬੀਤੀ ਸ਼ਾਮ ਹੀ ਕੁਠਾੜ ਲਈ ਨਿਕਲ ਗਏ ਸਨ। ਸਾਬਕਾ ਮੁੱਖ ਮੰਤਰੀ ਦੇ ਨਿੱਜੀ ਘਰ 'ਚ ਤਾਇਨਾਤ ਉਨ੍ਹਾਂ ਦੇ ਸੀਨੀਅਰ ਸਹਿਯੋਗੀ, ਇਕ ਸੁਰੱਖਿਆ ਅਧਿਕਾਰੀ, ਐਸਕਾਟਰ ਡਿਊਟੀ 'ਚ ਤਾਇਨਾਤ ਕਰਮੀ, ਸਰਵੈਂਟ ਕਵਾਰਟਰ ਦੇ ਕਰਮੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਵਿਧਾਇਕ ਵਿਕਰਮਾਦਿੱਤਿਯ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦੱਸਿਆ ਸੀ ਕਿ ਪਰਿਵਾਰ ਦੇ ਸਾਰੇ ਮੈਂਬਰ ਚੌਕਸੀ ਵਜੋਂ ਸ਼ਿਮਲਾ ਤੋਂ ਬਾਹਰ ਰਹਿਣਗੇ। ਨਾਲ ਹੀ ਉਨ੍ਹਾਂ ਨੇ ਪਿਛਲੇ ਦਿਨੀਂ ਹਾਲੀਲਾਜ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਸਲਾਹ ਵੀ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਯੂਥ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਯਦੁਪਤੀ ਠਾਕੁਰ ਨੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਵਿਕਰਮਾਦਿੱਤਿਯ ਸਿੰਘ ਨਾਲ ਹਾਲੀਲਾਜ 'ਚ ਮੁਲਾਕਾਤ ਕੀਤੀ ਸੀ।
ਹਰਿਆਣਾ ਦੀਆਂ ਖਾਪ ਪੰਚਾਇਤਾਂ ਦਾ ਵੱਡਾ ਫ਼ੈਸਲਾ, ਦੁਸ਼ਯੰਤ ਚੌਟਾਲਾ ਦਾ ਕਰਨਗੀਆਂ ਸਮਾਜਿਕ ਬਾਇਕਾਟ
NEXT STORY