ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਅਹਿਮ ਕਦਮ ਚੁੱਕਿਆ ਹੈ। ਉਨ੍ਹਾਂ ਸਰਕਾਰੀ ਨੌਕਰੀਆਂ ਵਿਚ ਮਲਟੀ-ਟਾਸਕਿੰਗ ਸਟਾਫ (ਐੱਮ. ਟੀ. ਐੱਸ.) ਦੀਆਂ ਅਸਾਮੀਆਂ ਲਈ 55 ਸਾਲ ਤੱਕ ਦੀ ਉਮਰ ਦੇ ਬਿਨੈਕਾਰਾਂ ਨੂੰ ਵਿੱਦਿਅਕ ਯੋਗਤਾ ਅਤੇ ਉਮਰ ਵਿਚ ਪੂਰਨ ਛੋਟ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਨਾਲ 88 ਬਿਨੈਕਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ ਜੋ ਪਹਿਲਾਂ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਨ ਦੇ ਯੋਗ ਨਹੀਂ ਸਨ।
ਇਹ ਵੀ ਪੜ੍ਹੋ : ਦਿੱਲੀ 'ਚ ਸੰਘਣੀ ਧੁੰਦ ਕਾਰਨ 51 ਟ੍ਰੇਨਾਂ ਲੇਟ, ਕਈ ਉਡਾਣਾਂ ਦੇ ਸਮੇਂ 'ਚ ਹੋਇਆ ਬਦਲਾਅ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਈ ਸਾਲਾਂ ਤੋਂ ਵੱਖ-ਵੱਖ ਜਨਤਕ ਨੁਮਾਇੰਦਿਆਂ ਅਤੇ ਪੀੜਤ ਸਮੂਹਾਂ ਨੇ ਸਰਕਾਰ ਤੋਂ ਰੁਜ਼ਗਾਰ ਨਿਯਮਾਂ ਵਿਚ ਢਿੱਲ ਦੇਣ ਦੀ ਮੰਗ ਕੀਤੀ ਸੀ। ਉਹ ਸਮਝਦੇ ਸਨ ਕਿ ਦੰਗਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਰਪੇਸ਼ ਚੁਣੌਤੀਆਂ ਕਾਰਨ ਇਹ ਢਿੱਲ ਜ਼ਰੂਰੀ ਸੀ।
50 ਬਿਨੈਕਾਰਾਂ ਨੂੰ ਮਿਲੇਗੀ ਰਾਹਤ
ਇਹ ਪਹਿਲਕਦਮੀ 16 ਜਨਵਰੀ 2006 ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੁਆਰਾ ਪ੍ਰਵਾਨਿਤ ਪੁਨਰਵਾਸ ਪੈਕੇਜ ਨਾਲ ਸ਼ੁਰੂ ਹੋਈ, ਜਿਸ ਵਿਚ ਦੰਗਾ ਪੀੜਤਾਂ ਲਈ ਨੌਕਰੀ ਦੇ ਮੌਕੇ ਸ਼ਾਮਲ ਸਨ। ਇਕ ਵਿਸ਼ੇਸ਼ ਮੁਹਿੰਮ ਦੌਰਾਨ ਮਾਲ ਵਿਭਾਗ ਨੂੰ ਸ਼ੁਰੂ ਵਿਚ 72 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 22 ਬਿਨੈਕਾਰਾਂ ਨੂੰ ਉਮਰ ਵਿਚ ਛੋਟ ਮਿਲਣ ਤੋਂ ਬਾਅਦ ਨਿਯੁਕਤੀਆਂ ਦਿੱਤੀਆਂ ਗਈਆਂ ਸਨ। ਅਕਤੂਬਰ 2024 ਵਿਚ ਵੀ. ਕੇ. ਸਕਸੈਨਾ ਨੇ ਬਾਕੀ ਬਚੇ 50 ਬਿਨੈਕਾਰਾਂ ਲਈ ਵਿੱਦਿਅਕ ਯੋਗਤਾ ਵਿਚ ਪੂਰੀ ਛੋਟ ਦਿੱਤੀ, ਜੋ ਇਸ ਡਰਾਈਵ ਰਾਹੀਂ ਯੋਗ ਮੰਨੇ ਗਏ ਸਨ।
ਇਹ ਵੀ ਪੜ੍ਹੋ : ਚੀਨ ਤੋਂ ਬਾਅਦ ਹੁਣ ਇਸ ਦੇਸ਼ 'ਚ ਫੈਲਿਆ HMPV ਵਾਇਰਸ, ਘਰਾਂ 'ਚੋਂ ਨਾ ਨਿਕਲਣ ਦੀ ਹਦਾਇਤ
ਉਮਰ ਅਤੇ ਵਿੱਦਿਅਕ ਯੋਗਤਾ 'ਚ ਮਿਲੇਗੀ ਛੋਟ
ਅਗਲੇਰੀ ਹਦਾਇਤਾਂ ਤਹਿਤ ਮਾਲ ਵਿਭਾਗ ਨੇ 28 ਤੋਂ 30 ਨਵੰਬਰ 2024 ਤੱਕ ਵਿਸ਼ੇਸ਼ ਕੈਂਪ ਲਗਾਏ ਅਤੇ ਪ੍ਰਮੁੱਖ ਅਖ਼ਬਾਰਾਂ ਵਿਚ ਦੰਗਾ ਪੀੜਤ ਪਰਿਵਾਰਾਂ ਤੋਂ ਅਰਜ਼ੀਆਂ ਮੰਗੀਆਂ। ਇਸ ਉਪਰਾਲੇ ਤਹਿਤ 199 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 89 ਉਮੀਦਵਾਰ ਯੋਗਤਾ ਦੇ ਮਾਪਦੰਡਾਂ 'ਤੇ ਖਰੇ ਉਤਰੇ ਸਨ, ਭਾਵੇਂ ਕਿ ਕੁਝ ਦੀ ਉਮਰ ਜ਼ਿਆਦਾ ਸੀ ਅਤੇ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਘੱਟ ਸੀ, ਉਨ੍ਹਾਂ ਨੂੰ ਸਰਕਾਰੀ ਨੌਕਰੀ ਮੁਹੱਈਆ ਕਰਵਾਈ ਜਾਵੇਗੀ।
ਲੈਫਟੀਨੈਂਟ ਗਵਰਨਰ ਦੇ ਹਾਲ ਹੀ ਦੇ ਹੁਕਮਾਂ ਨੇ ਇਨ੍ਹਾਂ 88 ਬਿਨੈਕਾਰਾਂ ਦੀਆਂ ਰੁਕਾਵਟਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਰ ਕਰ ਦਿੱਤਾ ਹੈ, ਜਿਸ ਨਾਲ ਉਨ੍ਹਾਂ ਨੂੰ ਸਰਕਾਰੀ ਸੇਵਾ ਵਿਚ ਐੱਮਟੀਐੱਸ ਵਜੋਂ ਨਿਯੁਕਤ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰਾਖੰਡ ’ਚ ਕਾਂਗਰਸ ਦੇ ਕਈ ਸੀਨੀਅਰ ਆਗੂ ਭਾਜਪਾ ’ਚ ਸ਼ਾਮਲ
NEXT STORY