ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਦੇ ਨਿਜਾਮੁਦੀਨ ਖੇਤਰ 'ਚ ਮਾਰਚ ਦੌਰਾਨ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਹੋਏ ਲੋਕਾਂ ਦੇ ਇਕੱਠੇ ਹੋਣ ਕਾਰਨ ਕੋਰੋਨਾ ਇਨਫੈਕਸ਼ਨ ਕਈ ਵਿਅਕਤੀਆਂ ਤੱਕ ਫੈਲ ਗਿਆ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਰਾਜ ਸਭਾ 'ਚ ਇਹ ਵੀ ਕਿਹਾ ਕਿ ਦਿੱਲੀ ਪੁਲਸ ਨੇ ਤਬਲੀਗੀ ਜਮਾਤ ਦੇ 233 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 29 ਮਾਰਚ ਤੋਂ ਸੰਗਠਨ ਦੇ ਹੈੱਡ ਕੁਆਰਟਰ ਤੋਂ 2,361 ਲੋਕਾਂ ਨੂੰ ਕੱਢਿਆ ਗਿਆ ਹੈ। ਉਨ੍ਹਾਂ ਨੇ ਇਕ ਪ੍ਰਸ਼ਨ ਦੇ ਲਿਖਤੀ ਉੱਤਰ 'ਚ ਕਿਹਾ,''ਹਾਲਾਂਕਿ, ਜਮਾਤ ਮੁਖੀ ਮੌਲਾਨਾ ਮੁਹੰਮਦ ਸਾਦ ਬਾਰੇ ਜਾਂਚ ਚੱਲ ਰਹੀ ਹੈ।
ਦਿੱਲੀ ਪੁਲਸ ਦੀ ਰਿਪੋਰਟ ਅਨੁਸਾਰ, ਕੋਵਿਡ-19 ਦੇ ਪ੍ਰਕੋਪ ਦੇ ਸੰਬੰਧ 'ਚ ਵੱਖ-ਵੱਖ ਅਥਾਰਟੀਆਂ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਆਦੇਸ਼ਾਂ ਦੇ ਬਾਵਜੂਦ, ਇਕ ਬੰਦ ਕੰਪਲੈਕਸ ਦੇ ਅੰਦਰ ਇਕ ਬਹੁਤ ਵੱਡੀ ਸਭਾ ਹੋਈ, ਜਿਸ 'ਚ ਮਾਸਕ ਪਹਿਨਣ ਅਤੇ ਇਨਫੈਕਸ਼ਨ ਮੁਕਤ ਦੇ ਨਿਯਮਾਂ ਦਾ ਪਾਲਣ ਨਹੀਂ ਹੋਇਆ ਅਤੇ ਸਮਾਜਿਕ ਦੂਰੀ ਰੱਖਣ ਦੇ ਪ੍ਰਬੰਦਾਂ ਨੂੰ ਨਜ਼ਰਅੰਦਾਜ ਕੀਤਾ ਗਿਆ। ਮੰਤਰੀ ਨੇ ਕਿਹਾ,''ਇਸ ਨਾਲ ਕਈ ਵਿਅਕਤੀਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਫੈਲ ਗਿਆ।''
ਸੁਸ਼ਾਂਤ ਡਰੱਗ ਕੁਨੈਕਸ਼ਨ ਦੀ ਜਾਂਚ ਕਰ ਰਹੀ NCB ਦੇ ਦਫ਼ਤਰ ’ਚ ਲੱਗੀ ਭਿਆਨਕ ਅੱਗ
NEXT STORY