ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਸੋਮਵਾਰ ਯਾਨੀ ਕਿ ਅੱਜ ਰਾਜਘਾਟ ਡਿਪੋ ਤੋਂ 32 ‘ਲੋਅ ਫਲੋਰ ਏਸੀ’ ਬੱਸਾਂ ਨੂੰ ਹਰੀ ਝੰਡੀ ਵਿਖਾਈ। ਇਨ੍ਹਾਂ ਬੱਸਾਂ ਨੂੰ ਰਾਜਧਾਨੀ ਦੇ ਜਨਤਕ ਬੱਸਾਂ ਦੇ ਬੇੜੇ ਵਿਚ ਸ਼ਾਮਲ ਕੀਤਾ। ਬੱਸਾਂ ਨੂੰ ‘ਦਿੱਲੀ ਇੰਟੀਗ੍ਰੇਟੇਡ ਮਲਟੀ ਮਾਡਲ ਟਰਾਂਜਿਕ ਸਿਸਟਮ ਲਿਮਟਿਡ’ ਦੀ ਕਲਸਟਰ ਯੋਜਨਾ ਤਹਿਤ ਰਾਸ਼ਟਰੀ ਰਾਜਧਾਨੀ ਦੀਆਂ ਸੜਕਾਂ ’ਤੇ ਉਤਾਰਿਆ ਗਿਆ ਹੈ।
ਗਹਿਲੋਤ ਨੇ ਦੱਸਿਆ ਕਿ ਨਵੀਆਂ ਬੱਸਾਂ ਐਮਰਜੈਂਸੀ ਬਟਨਾਂ, ਜੀ. ਪੀ. ਐੱਸ, ਸੀ. ਸੀ. ਟੀ. ਵੀ. ਕੈਮਰੇ, ਐਮਰਜੈਂਸੀ ਸਥਿਤੀ ਵਿਚ ਲਾਈਵ ਸਟ੍ਰੀਮਿੰਗ ਦੀ ਵਿਵਸਥਾ ਸਮੇਤ ਆਧੁਨਿਕ ਸਹੂਲਤਾਂ ਨਾਲ ਲੈੱਸ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਜਨਤਕ ਬੱਸਾਂ ਦੇ ਬੇੜੇ ਵਿਚ ਮਾਰਚ 2020 ਤੋਂ ਹੁਣ ਤੱਕ 452 ਨਵੀਆਂ ਬੱਸਾਂ ਨੂੰ ਸ਼ਾਮਲ ਕਰ ਕੇ ਰਾਸ਼ਟਰੀ ਰਾਜਧਾਨੀ ਦੀ ਟਰਾਂਸਪੋਰਟ ਵਿਵਸਥਾ ਨੂੰ ਮਜ਼ਬੂਤ ਕੀਤਾ ਹੈ।
ਕੇਰਲ ਦੇ ਵਾਇਨਾਡ ਜ਼ਿਲ੍ਹੇ ਦੀ ਅਹਿਮ ਪ੍ਰਾਪਤੀ, ਕੋਰੋਨਾ ਵੈਕਸੀਨ ਨੂੰ ਲੈ ਕੇ ਮਾਰਿਆ ਵੱਡਾ ਹੰਭਲਾ
NEXT STORY