ਨੈਸ਼ਨਲ ਡੈਸਕ-ਮਸ਼ਹੂਰ ਪੱਤਰਕਾਰ ਵਿਨੋਦ ਦੁਆ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ ਅਪੋਲੋ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨੀਟ (ਆਈ.ਸੀ.ਯੂ.) 'ਚ ਦਾਖਲ ਸਨ। ਉਨ੍ਹਾਂ ਦੀ ਧੀ ਅਤੇ ਅਦਾਕਾਰਾ-ਕਾਮੇਡੀਅਨ ਕਲਾਕਾਰ ਮਲਿੱਕਾ ਦੁਆ ਨੇ ਇਹ ਜਾਣਕਾਰੀ ਦਿੱਤੀ। ਉਹ 67 ਸਾਲ ਦੇ ਸਨ। ਉਨ੍ਹਾਂ ਨੇ ਦੱਸਿਆ ਕਿ ਮਸ਼ਹੂਰ ਪੱਤਰਕਾਰ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਇਥੇ ਲੋਧੀ ਰੋਡ ਸਥਿਤ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਇਸ ਸਾਲ ਦੀ ਸ਼ੁਰੂਆਤ 'ਚ ਕੋਵਿਡ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਚੱਲਦੇ ਇਸ ਸਾਲ ਜੂਨ 'ਚ ਉਨ੍ਹਾਂ ਨੇ ਆਪਣੀ ਪਤਨੀ, ਰੈਡੀਉਲਾਜਿਸਟ ਪਦਮਾਵਤੀ 'ਚਿੰਨਾ' ਦੁਆ ਨੂੰ ਗੁਆ ਦਿੱਤਾ ਸੀ।
ਇਹ ਵੀ ਪੜ੍ਹੋ : ਫਰਾਂਸ ਦੀ ਦਿ ਰਿਪਬਲਿਕਨ ਪਾਰਟੀ ਰਾਸ਼ਟਰਪਤੀ ਉਮੀਦਵਾਰ ਦੀ ਕਰੇਗੀ ਚੋਣ
ਮਲਿੱਕਾ ਦੁਆ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, 'ਸਾਡੇ ਨਿਡਰ ਅਤੇ ਅਸਾਧਾਰਨ ਪਿਤਾ ਵਿਨੋਦ ਦੁਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇਕ ਵਿਲੱਖਣ ਜੀਵਨ ਬਤੀਤ ਕੀਤਾ, ਦਿੱਲੀ ਦੀ ਸ਼ਰਨਾਰਥੀ ਕਾਲੋਨੀਆਂ ਤੋਂ ਸ਼ੁਰੂ ਕਰਦੇ ਹੋਏ 42 ਸਾਲਾ ਤੱਕ ਪੱਤਰਕਾਰੀ ਦੀ ਉੱਤਮਤਾ ਦੇ ਸਿਖਰ ਤੱਕ ਵਧਦੇ ਹੋਏ, ਹਮੇਸ਼ਾ ਸੱਚ ਨਾਲ ਖੜੇ ਰਹੇ। ਉਨ੍ਹਾਂ ਨੇ ਲਿਖਿਆ, ਉਹ ਹੁਣ ਸਾਡੀ ਮਾਂ, ਉਨ੍ਹਾਂ ਦੀ ਪਿਆਰੀ ਪਤਨੀ ਚਿੰਨਾ ਨਾਲ ਸਵਰਗ 'ਚ ਹਨ, ਜਿਥੇ ਉਹ ਗੀਤ ਗਾਣਾ, ਖਾਣਾ ਬਣਾਉਣਾ, ਯਾਤਰਾ ਕਰਨਾ ਅਤੇ ਇਕ ਦੂਜੇ ਨਾਲ ਲੜਨਾ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ 'ਓਮੀਕ੍ਰੋਨ' ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਦੂਰਦਰਸ਼ਨ ਅਤੇ ਐੱਨ.ਡੀ.ਟੀ. 'ਚ ਕੰਮ ਕਰਨ ਚੁੱਕੇ ਹਿੰਦੀ ਟੀ.ਵੀ. ਪੱਤਰਕਾਰੀ ਦੇ ਮੋਹਰੀ ਵਿਨੋਦ ਦੁਆ ਨੂੰ ਸੋਮਵਾਰ ਨੂੰ ਅਪੋਲੋ ਹਸਪਤਾਲ ਦੇ ਆਈ.ਸੀ.ਯੂ. 'ਚ ਦਾਖਲ ਕਰਵਾਇਆ ਗਿਆ ਸੀ। ਕੋਵਿਡ ਦੀ ਦੂਜੀ ਲਹਿਰ ਦੇ ਸਿਖਰ 'ਤੇ ਰਹਿਣ ਦੌਰਾਨ ਵਿਨੋਦ ਦੁਆ ਅਤੇ ਉਨ੍ਹਾਂ ਦੀ ਪਤਨੀ ਗੁੜਗਾਓਂ ਦੇ ਇਕ ਹਸਪਤਾਲ 'ਚ ਦਾਖਲ ਸੀ। ਪੱਤਰਕਾਰ ਦੀ ਸਿਹਤ ਉਸ ਵੇਲੇ ਤੋਂ ਖਰਾਬ ਸੀ ਅਤੇ ਉਨ੍ਹਾਂ ਨੂੰ ਵਾਰ-ਵਾਰ ਹਸਪਤਾਲ 'ਚ ਦਾਖਲ ਕਰਵਾਇਆ ਜਾ ਰਿਹਾ ਸੀ। ਦੁਆ ਜੋੜੇ ਦੀ ਵੱਡੀ ਧੀ ਬਕੁਲ ਦੁਆ ਹੈ ਜੋ ਕਲੀਨਿਕਲ ਸਾਈਕੋਲਾਜਿਸਟ ਹੈ।
ਇਹ ਵੀ ਪੜ੍ਹੋ : ਡੈਲਟਾ ਵੇਰੀਐਂਟ ਵਿਰੁੱਧ ਕੀਤੇ ਗਏ ਉਪਾਅ ਓਮੀਕ੍ਰੋਨ ਨਾਲ ਨਜਿੱਠਣ 'ਚ ਵੀ ਕਾਰਗਰ : WHO
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਰਵੇਖਣ ਚ ਖ਼ੁਲਾਸਾ : ਭਾਰਤ ’ਚ ਹਰ ਤਿੰਨ ’ਚੋਂ ਇਕ ਵਿਅਕਤੀ ਬਾਹਰ ਨਿਕਲਦੇ ਸਮੇਂ ਨਹੀਂ ਪਹਿਨ ਰਿਹਾ ਮਾਸਕ
NEXT STORY