ਕੋਲੰਬੋ-ਸ਼੍ਰੀਲੰਕਾ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ 'ਓਮੀਕ੍ਰੋਨ' ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ। ਇਹ ਜਾਣਕਾਰੀ ਦੇਸ਼ ਦੀ ਸਿਹਤ ਸੇਵਾ ਦੇ ਡਿਪਟੀ ਡਾਇਰੈਕਟਰ ਜਨਰਲ ਹੇਮੰਥਾ ਹੇਰਾਥ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਇਕ ਲੈਬੋਰਟਰੀ ਤੋਂ ਇਕ ਵਿਅਕਤੀ ਦੇ 'ਓਮੀਕ੍ਰੋਨ' ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਕ ਅਫਰੀਕੀ ਰਾਸ਼ਟਰ ਤੋਂ ਆਇਆ ਇਹ ਵਿਅਕਤੀ ਫਿਲਹਾਲ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇਕਤਾਂਵਾਸ 'ਚ ਹੈ। ਸ਼੍ਰੀਲੰਕਾ ਸਰਕਾਰ ਨੇ 28 ਨਵੰਬਰ ਨੂੰ ਐਲਾਨ ਕੀਤਾ ਸੀ ਕਿ ਦੱਖਣੀ ਅਫਰੀਕਾ, ਬੋਤਸਵਾਨਾ, ਜ਼ਿੰਬਾਬਵੇ, ਨਾਮੀਬੀਆ, ਲੇਸੋਥੋ ਤੇ ਇਸਵਾਤਿਨੀ ਤੋਂ ਆਉਣ ਵਾਲਿਆਂ ਲਈ ਇਕਾਂਤਵਾਸ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ : ਡੈਲਟਾ ਵੇਰੀਐਂਟ ਵਿਰੁੱਧ ਕੀਤੇ ਗਏ ਉਪਾਅ ਓਮੀਕ੍ਰੋਨ ਨਾਲ ਨਜਿੱਠਣ 'ਚ ਵੀ ਕਾਰਗਰ : WHO
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਡੈਲਟਾ ਵੇਰੀਐਂਟ ਵਿਰੁੱਧ ਕੀਤੇ ਗਏ ਉਪਾਅ ਓਮੀਕ੍ਰੋਨ ਨਾਲ ਨਜਿੱਠਣ 'ਚ ਵੀ ਕਾਰਗਰ : WHO
NEXT STORY