ਨਵੀਂ ਦਿੱਲੀ— ਦਿੱਲੀ ਦੇ ਉੱਤਰ-ਪੂਰਬੀ ਇਲਾਕੇ 'ਚ 24 ਫਰਵਰੀ ਤੋਂ ਸ਼ੁਰੂ ਹੋਈ ਹਿੰਸਾ 'ਤੇ ਹਾਲੇ ਵੀ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਵੀ ਕਈ ਥਾਂਵਾਂ 'ਤੇ ਭੰਨ-ਤੋੜ ਅਤੇ ਆਗਜਨੀ ਕੀਤੀ। ਇਸ ਵਿਚ ਭਜਨਪੁਰਾ ਦੇ ਚਾਂਦ ਬਾਗ ਇਲਾਕੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਇੱਥੇ ਇੰਟੈਲੀਜੈਂਸ ਬਿਊਰੋ (ਆਈ.ਬੀ.) ਦੇ ਅਧਿਕਾਰੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਈ.ਬੀ. ਅਫ਼ਸਰ ਦੀ ਪਛਾਣ ਅੰਕਿਤ ਸ਼ਰਮਾ ਦੇ ਰੂਪ 'ਚ ਕੀਤੀ ਗਈ ਹੈ। ਅੰਕਿਤ ਘਰ ਛੁੱਟੀਆਂ ਬਿਤਾਉਣ ਆਏ ਸਨ ਪਰ ਦੰਗੇ ਦੀ ਆਵਾਜ਼ ਸੁਣ ਕੇ ਉਹ ਬਾਹਰ ਨਿਕਲ ਗਏ ਸਨ, ਜਿਸ ਦੇ ਬਾਅਦ ਤੋਂ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ।
ਲਾਸ਼ ਚਾਂਦ ਬਾਗ ਦੇ ਨਾਲੇ 'ਚੋਂ ਬਰਾਮਦ ਕੀਤੀ ਗਈ ਹੈ
ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਭਜਨਪੁਰਾ, ਖਜ਼ੂਰੀ, ਜਾਫਰਾਬਾਦ 'ਚ ਸੋਮਵਾਰ ਤੋਂ ਹਿੰਸਾ ਭੜਕੀ ਹੋਈ ਸੀ। 2 ਪੱਖਾਂ ਦਰਮਿਆਨ ਹੋਈ ਇਸ ਹਿੰਸਕ ਝੜਪ 'ਚ ਕਈ ਜਗ੍ਹਾ ਆਗਜਨੀ ਕੀਤੀ ਗਈ ਅਤੇ ਪਥਰਾਅ ਵੀ ਹੋਈ। ਭਜਨਪੁਰਾ ਇਲਾਕਾ ਇਸ ਹਿੰਸਾ ਨਾਲ ਕਾਫ਼ੀ ਪ੍ਰਭਾਵਿਤ ਹੋਇਆ, ਇੱਥੇ ਮੰਗਲਵਾਰ ਨੂੰ ਵੀ ਚਾਂਦ ਬਾਗ ਇਲਾਕੇ 'ਚ ਹਿੰਸਕ ਝੜਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਇਸ ਵਿਚ ਆਈ.ਬੀ. ਅਧਿਕਾਰੀ ਅੰਕਿਤ ਸ਼ਰਮਾ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਲਾਸ਼ ਚਾਂਦ ਬਾਗ ਦੇ ਨਾਲੇ 'ਚੋਂ ਬਰਾਮਦ ਕੀਤੀ ਗਈ ਹੈ।
ਪੱਥਰਾਂ ਨਾਲ ਕੁਚਲ ਕੇ ਕੀਤਾ ਗਿਆ ਹੈ ਕਤਲ
ਦੱਸਿਆ ਜਾ ਰਿਹਾ ਹੈ ਕਿ ਅੰਕਿਤ ਸ਼ਰਮਾ ਛੁੱਟੀਆਂ ਬਿਤਾਉਣ ਲਈ ਆਪਣੇ ਘਰ ਆਏ ਹੋਏ ਸਨ ਪਰ ਸੋਮਵਾਰ ਨੂੰ ਭੜਕੀ ਹਿੰਸਾ ਦੇ ਬਾਅਦ ਤੋਂ ਉਹ ਲਾਪਤਾ ਸਨ। ਬੁੱਧਵਾਰ ਨੂੰ ਉਨ੍ਹਾਂ ਦੀ ਲਾਸ਼ ਨਾਲੇ 'ਚੋਂ ਮਿਲਣ ਤੋਂ ਬਾਅਦ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਕਤਲ ਪੱਥਰਾਂ ਨਾਲ ਕੁਚਲ ਕੇ ਕੀਤਾ ਗਿਆ ਹੈ। ਪੁਲਸ ਨੇ ਅੰਕਿਤ ਸ਼ਰਮਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਲਾਕੇ 'ਚ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ।
ਮਹਿਬੂਬਾ ਦੀ ਨਜ਼ਰਬੰਦੀ ਨੂੰ ਲੈ ਕੇ SC ਦਾ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਨੋਟਿਸ
NEXT STORY