ਨਵੀਂ ਦਿੱਲੀ- ਦਿੱਲੀ 'ਚ ਪ੍ਰਵਾਸੀ ਹਿਮਾਚਲੀਆਂ ਦੀ ਸਰਵਉੱਚ ਸੰਸਥਾ ਹਿਮਾਚਲ ਕਲਿਆਣ ਸਭਾ ਦਾ ਸਾਲਾਨਾ ਸਮਾਗਮ ਨਵੀਂ ਦਿੱਲੀ ਦੇ ਲਕਸ਼ਮੀ ਬਾਈ ਨਗਰ ਦੇ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ। ਇਸ ਸਾਲਾਨਾ ਸਮਾਗਮ ਵਿਚ ਕਈ ਪ੍ਰਸਤਾਵ ਪਾਸ ਕੀਤੇ ਗਏ, ਜਿਸ 'ਚ ਪਹਾੜੀ ਭਾਸ਼ਾ ਨੂੰ ਸੰਵਿਧਾਨ ਦੀ 8ਵੀਂ ਸੂਚੀ 'ਚ ਸ਼ਾਮਲ ਕਰਨ ਲਈ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਗਿਆ। ਹਿਮਾਚਲ ਕਲਿਆਣ ਸਭਾ ਦੇ ਕਾਨੂੰਨੀ ਸਲਾਹਕਾਰ ਸ਼੍ਰੀ ਸ਼ਸ਼ੀ ਠਾਕੁਰ ਨੇ ਦੱਸਿਆ ਕਿ ਸਾਲਾਨਾ ਸਮਾਗਮ 'ਚ ਕਈ ਪ੍ਰਸਤਾਵ ਪਾਸ ਕਰ ਕੇ ਹਿਮਾਚਲੀ ਨੌਜਵਾਨਾਂ ਨੂੰ ਫ਼ੌਜ 'ਚ ਭਰਤੀ ਦੇ ਨਵੇਂ ਮੌਕੇ ਪ੍ਰਦਾਨ ਕਰਨ ਲਈ ਡੋਗਰਾ ਰੈਜੀਮੈਂਟ ਅਤੇ ਗੜ੍ਹਵਾਲ ਰੈਜੀਮੈਂਟ ਦੀ ਤਰਜ 'ਤੇ ਹਿਮਾਚਲੀ ਰੈਜੀਮੈਂਟ ਦਾ ਗਠਨ ਕੀਤਾ ਜਾਵੇ ਤਾਂ ਕਿ ਹਿਮਾਚਲੀ ਬਹਾਦਰ ਦੇਸ਼ ਦੀ ਰੱਖਿਆ ਲਈ ਆਪਣਾ ਯੋਗਦਾਨ ਦੇ ਸਕਣ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ 'ਚ ਪਹਾੜੀ ਭਾਸ਼ਾ ਬੋਲੀ ਜਾਂਦੀ ਹੈ ਅਤੇ ਸੋਸ਼ਲ ਮੀਡੀਆ ਦੇ ਯੁੱਗ 'ਚ ਦੂਰ ਦੇਸ਼ਾਂ 'ਚ ਰਹਿਣ ਵਾਲੇ ਪ੍ਰਵਾਸੀ ਹਿਮਾਚਲੀ ਵੀ ਹੁਣ ਪਹਾੜੀ ਭਾਸ਼ਾ 'ਚ ਵੀਡੀਓ, ਰੀਲਸ ਆਦਿ ਬਣਾ ਰਹੇ ਹਨ, ਜਿਸ ਦੀ ਗਲੋਬਲ ਪੱਧਰ 'ਤੇ ਸ਼ਲਾਘਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 60 ਤੋਂ ਵੱਧ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲਾ ਦੋਸ਼ੀ ਪ੍ਰਿੰਸੀਪਲ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਅੱਜ ਲੰਡਨ, ਨਿਊਯਾਰਕ, ਪੈਰਿਸ ਅਤੇ ਅਫ਼ਰੀਕੀ ਦੇਸ਼ਾਂ ਦੇ ਰਹਿਣ ਵਾਲੇ ਹਿਮਾਚਲੀ ਵੀ ਵੀਡੀਓ ਕਾਨਫਰੰਸੀ, ਵਟਸਐੱਪ ਆਦਿ ਦੇ ਮਾਧਿਅਮ ਨਾਲ ਪਹਾੜੀ ਭਾਸ਼ਾ 'ਚ ਹੀ ਗੱਲ ਕਰਦੇ ਹਨ, ਜਿਸ ਨਾਲ ਨਵੀਂ ਪੀੜ੍ਹੀ 'ਚ ਵੀ ਪਹਾੜੀ ਭਾਸ਼ਾ ਦੀ ਲੋਕਪ੍ਰਿਯਕਤਾ ਵਧੀ ਜਾ ਰਹੀ ਹੈ। ਪ੍ਰਸਤਾਵ 'ਚ ਊਨਾ ਤਲਵਾੜਾ ਰੇਲਵੇ ਲਾਈਨ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਦੀ ਮੰਗ ਕੀਤੀ ਅਤੇ ਦੱਸਿਆ ਕਿ ਪਿਛਲੇ 50 ਸਾਲਾਂ ਤੋਂ ਇਸ ਰੇਲਵੇ ਲਾਈਨ 'ਤੇ ਹੌਲੀ ਗਤੀ ਨਾਲ ਕੰਮ ਚੱਲ ਰਿਹਾ ਹੈ ਅਤੇ ਇਸ ਰੇਲਵੇ ਲਾਈਨ ਲਈ ਕਦੇ ਵੀ ਪੂਰਾ ਬਜਟ ਨਹੀਂ ਦਿੱਤਾ ਗਿਆ। ਪ੍ਰਸਤਾਵ 'ਚ ਹਿਮਾਚਲੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪਰਵਾਣੂ, ਸੋਲਨ, ਊਨਾ, ਬਿਲਾਸਪੁਰ, ਕਾਂਗੜਾ ਅਤੇ ਸਿਰਮੌਰ 'ਚ ਸਬਜ਼ੀ ਮੰਡੀਆਂ ਸਥਾਪਤ ਕਰਨ ਦੀ ਮੰਗ ਕੀਤੀ ਗਈ, ਕਿਉਂਕਿ ਮਹਾਨਗਰਾਂ 'ਚ ਸਥਾਪਤ ਵੱਡੇ ਆੜ੍ਹਤੀ ਫ਼ਲ, ਸਬਜ਼ੀ ਉਤਪਾਦਕਾਂ ਦਾ ਸ਼ੋਸ਼ਣ ਕਰਦੇ ਹਨ। ਪ੍ਰਸਤਾਵ 'ਚ ਬਿਜਲੀ ਪ੍ਰਾਜੈਕਟ ਨੂੰ ਹਿਮਾਚਲ ਪ੍ਰਦੇਸ਼ ਨੂੰ ਟਰਾਂਸਫਰ ਕਰਨ ਅਤੇ ਭਾਖੜਾ ਵਾਸੀਆਂ ਨੂੰ ਪੈਂਡਿੰਗ ਮੰਗਾਂ ਨੂੰ ਤੁਰੰਤ ਮਨਾਉਣ ਦੀ ਅਪੀਲ ਕੀਤੀ ਗਈ। ਪ੍ਰਸਤਾਵ 'ਚ ਹਿਮਾਚਲੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੈਰ-ਸਪਾਟਾ ਉਦਯੋਗ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਗਿਆ ਅਤੇ ਕੇਂਦਰ ਸ਼ਾਸਿਤ ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ ਦੀ ਹਿੱਸੇਦਾਰੀ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ ਅਤੇ ਪੀ.ਜੀ.ਆਈ. ਚੰਡੀਗੜ੍ਹ 'ਚ ਹਿਮਾਚਲੀ ਮਰੀਜ਼ਾਂ ਨੂੰ ਬੈੱਡ ਰਾਖਵੇਂ ਕਰਨ ਦੀ ਮੰਗ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਸਰ ਦੀ ਫ਼ਸਲ ਨਾਲ ਗੁਲਜ਼ਾਰ ਹੋਇਆ ਕਸ਼ਮੀਰ, ਕਿਸਾਨਾਂ ਨੂੰ ਬੰਪਰ ਫ਼ਸਲ ਦੀ ਉਮੀਦ
NEXT STORY